ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੨)

ਲੀ ਰੇਤ ਨੂੰ ਫੇਰ ਹਿਲਾ ਦਿੰਦੇ ਹਨ, ਅਰ ਇਹੋ ਕੰਮ ਬਰਾਬਰ ਕਰੀ ਜਾਂਦੇ ਹਨ, ਇੱਥੋਂ ਤੀਕ ਕਿ ਥੱਲੇ ਸੋਨੇ ਤੇ ਕਾਲੀ ਰੇਤ ਦੇ ਕਿਣਕਿਆਂ ਦੇ ਬਾਝ ਹੋਰ ਕੁਝ ਨਹੀਂ ਰੰਹਦਾ, ਹੁਣ ਰਿਹਾ ਸੋਨੇ ਦਾ ਕਾਲੀ ਰੇਤ ਥੋਂ ਅਡ ਕਰਨਾ, ਇਸ ਲਈ ਥੋੜਾ ਪਾਰਾ ਵਰਤਦੇ ਹਨ, ਤੁਸੀਂ ਜਾਣਦੇ ਹੋ ਪਾਰਾ ਇੱਕ ਅਚਰਜ ਧਾਂਤ ਹੈ ਜੋ ਤਾਂਬੇ ਤੇ ਲੋਹੇ ਵਾਣੂੰ ਕਰੜਾ ਬੀ ਨਹੀਂ ਹੁੰਦਾ ਸਗੋਂ ਪਾਣੀ ਵਰਗਾ ਪਤਲਾ ਤੇ ਰੂਪ ਵਿੱਚ ਗਲੀ (ਪੰਘਰੀ) ਹੋਈ ਚਾਂਦੀ ਨਾਲ ਮਿਲਦਾ ਹੈ, ਪਾਰੇ ਦਾ ਇਹ ਸੁਭਾਵ ਹੈ ਕਿ ਚਾਂਦੀ ਸੋਨੇ ਅਰ ਹੋਰਨਾਂ ਧਾਤਾਂ ਨੂੰ ਛੋਂਦਾ ਹੈ ਤਾਂ ਝਟ ਉਨ੍ਹਾਂ ਨੂੰ ਆਪਣੀ ਵੱਲ ਖਿੱਚ ਲੈਂਦਾ ਹੈ, ਅਰ ਉਨ੍ਹਾਂ ਵਿੱਚ ਕੋਈ ਹੋਰ ਵਸਤ ਰਲੀ ਹੁੰਦੀ ਹੈ, ਤਾਂ ਕਢ ਦਿੰਦਾ ਹੈ, ਇਸ ਲਈ ਸੋਨੇ ਅਰ ਕਾਲੀ ਰੇਤ ਵਿੱਚ ਥੋੜਾ ਜਿਹਾ ਪਾਰਾ ਪਾਉਂਦੇ ਹਨ, ਇਹ ਸੋਨੇ ਦੇ ਕਿਣਕਿਆਂ ਨੂੰ ਆਪਣੀ ਵਲ ਖਿਚ ਕੇ ਉਨ੍ਹਾਂ ਨੂੰ ਆਪਣੇ ਨਾਲ ਰਲਾ ਲੈਂਦਾ ਹੈ, ਫੇਰ ਕਾਲੀ ਰੇਤ ਨੂੰ ਪਾਰੇ ਨਾਲ ਵਹਾ ਸੁਟਦੇ ਹਨ, ਅਰ ਸੋਨਾ ਰਲਿਆ ਹੋਇਆ ਪਾਰਾ ਬਾਕੀ ਰਹ ਜਾਂਦਾ ਹੈ, ਹੁਣ ਇਸ ਨੂੰ ਕਿਸੇ ਕਪੜੇ ਜਾਂ ਕੁਲੇ ਚਮੜੇ ਦੇ ਟੋਟੇ ਵਿੱਚ ਪਾਕੇ ਛਾਣ ਲੈਂਦੇ ਹਨ, ਇਕੁਰ ਬਹੁਤ ਸਾਰਾ ਪਾਰਾ ਨਿਕਲ ਜਾਂਦਾ ਹੈ, ਅਰ ਜੋ ਤਾਕੁ ਬਾਕੀ ਰਹਿ ਜਾਂਦਾ ਹੈ, ਉਹ ਗਰਮ