ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੩)

ਕੀਤਿਆਂ ਹਵਾੜ ਬਣਕੇ ਉਡ ਜਾਂਦਾ ਹੈ ਅਰ ਨਿਰਾ ਸੋਨਾ ਹੀ ਸੋਨਾ ਰਹ ਜਾਂਦਾ ਹੈ, ਇਸ ਡੌਲ ਨਾਲ ਜੋ ਲੋਕ ਸੋਨਾ ਕਢਦੇ ਹਨ, ਉਨ੍ਹਾਂ ਨੂੰ ਨਿਆਰੀਏ ਕੰਹਦੇ ਹਨ, ਬਾਹਲਾ ਵਡੇ ੨ ਸ਼ਹਰਾਂ ਦੇ ਬਜਾਰਾਂ ਵਿੱਚ ਹੁੰਦੇ ਹਨ, ਜੋ ਮਿੱਟੀ ਸੁਆਹ ਸੁਨਿਆਰਿਆਂ ਦੀ ਹੱਟੀ ਪੁਰ ਹੁੰਦੀ ਹੈ ਉਸ ਵਿੱਚ ਬਾਹਲਾ ਸੋਨੇ ਦੇ ਨਿੱਕੇ ੨ ਕਿਣਕੇ ਮਿਲੇ ਹੁੰਦੇ ਹਨ, ਇਨ੍ਹਾਂ ਨੂੰ ਬੀ ਇਕੁਰ ਕਢ ਲੈਂਦੇ ਹਨ॥

ਜਦ ਸੋਨਾ ਕਰੜੀ ਸਿਲਾ ਦੇ ਅੰਦਰ ਹੁੰਦਾ ਹੈ, ਤਾਂ ਸਿਲਾ ਨੂੰ ਪੀਹ ਕੇ ਰੇਤ ਵਰਗਾ ਕਰਨਾ ਪੈਂਦਾ ਹੈ, ਮਹੀਨ ਰੇਤ ਤਾਂ ਧੋਤਿਆਂ ਨਿੱਕਲ ਜਾਂਦੀ ਹੈ, ਅਰ ਸੋਨਾ ਪਾਰੇ ਦਾਰਾ ਕਠਾ ਹੋ .. ਜਾਂਦਾ ਹੈ, ਇਹ ਕੰਮ ਕਲਾਂ ਨਾਲ ਕਰਦੇ ਹਨ॥

ਹੁਣੇ ਵਰਣਨ ਹੋ ਚੁੱਕਿਆ ਹੈ ਕਿ ਬਾਹਲੇ ਦੇਸ਼ਾਂ ਵਿੱਚ ਥੋੜਾ ੨ ਸੋਨਾ ਹੁੰਦਾ ਹੈ, ਪਰ ਕੁਝ ਵਰਿਹਾਂ ਦੀ ਗੱਲ ਹੈ, ਅਜਿਹੇ ਦੇਸਾਂ ਵਿੱਚ ਮਣਾ ਮੂੰਹੀ ਸੋਨਾ ਮਲੂਮ ਹੋਇਆ ਹੈ ਜੋ ਇੱਕ ਦੂਜੇ ਥੋਂ ਵਡੀ ਵਿੱਥ ਪੁਰ ਵਿਦਮਾਨ ਹਨ, ਅਰਥਾਤ ਇਧਰ ਆਸਟ੍ਰੇਲੀਆ ਜੋ ਹਿੰਦੁਸਤਾਨ ਦੇ ਦੱਖਣ ਪੂਰਬ ਹੈ, ਅਰ ਉਧਰ ਕੈਲੀਫੋਰਨੀਆਂ ਜੋ ਉਤੀ ਅਮੀਕਾ ਦੇ ਪਛਮੀ ਕੰਢੇ ਪੁਰ ਵਿਦਮਾਨ ਹੈ ਅੱਜ ਕਲ ਇਨ੍ਹਾਂ ਦੇਸਾਂ ਥੋਂ ਹੀ ਬਹੁਤਾ ਸੋਨਾ