ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੪)

ਆਉਂਦਾ ਹੈ, ੧੮੪2 ਸੰਨ ਵਿੱਚ ਕੋਈ ਅੰਗ੍ਰੇਜ਼ ਕੈਲੀਫੋਰਨੀਆਂ ਵਿੱਚ ਇੱਕ ਨਦੀ ਦੇ ਕੰਢੇ ਜਾ ਵੱਸਿਆ, ਇਸ ਸਮੇ ਇਹ ਦੇਸ਼ ਘਟ ਵਸਦਾ ਸੀ, ਇੱਕ ਦਿਨ ਇਹ ਬੈਠਾ ਲਿਖ ਰਿਹਾ ਸੀ, ਅਚਾਨਕ ਕੀ ਦੇਖਦਾ ਹੈ, ਕਿ ਆਦਮੀ ਖੁਸ਼ੀ ਵਿੱਚ ਭਰਿਆ ਅੰਨੇਵਾਹ ਘਰ ਦੇ ਅੰਦਰ ਤੁਰਿਆ ਆਉਂਦਾ ਹੈ, ਇਹ ਉਸ ਦਾ ਮਿਤੁ ਸਾ, ਜਿਸ ਕਲਾ ਨਾਲ ਲਕੜਾਂ ਚੀਰੀਦੀਆਂ ਸਨ, ਉੱਥੇ ਪਾਣੀ ਆਉਣ ਦੀ ਜੋ ਨਾਲੀ ਸੀ, ਉਸ ਨੂੰ ਠੀਕ ਕਰਾਉਂਦਾ ਸੀ, ਆਖਣ ਲੱਗਾ ਕਿ ਮੈਂ ਅਜਿਹੀ ਵਸਤ ਲਧੀ ਹੈ, ਜੋ ਸਾਨੂੰ ਦੋਹਾਂ ਨੂੰ ਸ਼ਾਹੂਕਾਰ ਕਰ ਦੇਵੇਗੀ, ਸਾਹਿਬ ਨੇ ਪਹਲੇ ਤਾਂ ਜਾਤਾ ਕਿ ਮੇਰਾ ਮਿ ਪਾਗਲ ਹੋ ਗਿਆ ਹੈ, ਪਰ ਉਸ ਦੀ ਇਹ ਸੋਚ ਉੱਸੇ ਵੇਲੇ ਬਿਨਾਸ ਹੋ ਗਈ, ਜਦ ਉਸ ਨੇ ਇੱਕ ਬੁੱਕ ਨਿਰੋਲ ਸੋਨੇ ਦੇ ਨਿੱਕੇ ੨ ਟੋਟੇ ਕਢ ਕੇ ਮੇਜ਼ ਪੁਰ ਰਖ ਦਿੱਤੇ, ਤੇ ਆਖਿਆ, ਏਹ ਮੈਂ ਰੇਤ ਦੇ ਕੰਕਰਾਂ ਦੇ ਢੇਰ ਵਿੱਚੋਂ ਲਭੇ ਹਨ, ਏਹ ਮਜ਼ੂਰਾਂ ਨੇ ਸੁਟ ਪਾਏ ਸਨ, ਇਸ ਨੇ ਇਹ ਵੀ ਕਿਹਾ ਹੋਰ ਵੇਖਣ ਚਾਖਣ ਨਾਲ ਮੈਨੂੰ ਇਹ ਬੀ ਮਲੂਮ ਹੋਇਆ ਹੈ, ਕਿ ਸਾਰੇ ਦਾ ਸਾਰਾ ਲੱਕਾ ਸੋਨੇ ਨਾਲ ਭਰਪੂਰ ਹੈ, ਇਨ੍ਹਾਂ ਦੋਹਾਂ ਮਿਰ੍ਹਾਂ ਨੈ ਭਾਂਵੇ ਇਸ ਗੱਲ ਨੂੰ ਲੁਕਾਉਣਾ ਚਾਹਿਆ, ਪਰ ਮਜੂਰਾਂ ਕੋਲੋਂ ਨਾ ਲੁਕਾ ਸਕੇ, ਥੋੜੇ ਚਿਰ ਵਿੱਚ ਇਹ ਖਬਰ