(੧੬੮)
ਮਈ, ਜੂਨ, ਜੁਲਾਈ, ਅਗਸਤ, ਸਿਤੰਬਰ, ਅਕਟੂਬਰ, ਨਵੰਬਰ, ਦਸੰਬਰ, ਏਹ ਮਹੀਨੇ ਛੋਟੇ ਵਡੇ ਹੁੰਦੇ ਹਨ, ਅਪ੍ਰੈਲ, ਜੂਨ, ਸਿਤੰਬਰ ਤੇ ਨਵੰਬਰ ਚਾਰ ਮਹੀਨੇ ਤਾਂ ਤੀਹਾਂ ਤੀਹਾਂ ਦਿਨਾਂ ਦੇ ਹੁੰਦੇ ਹਨ, ਅਰ ਫਰਵਰੀ ਨੂੰ ਛੱਡ ਕੇ ਬਾਕੀ ਸਭ ਇਤੀਹਾਂ ਦਿਨਾਂਦੇ, ਫਰਵਰੀ ਦੇ ਅਠਾਈ ਦਿਨ ਹੁੰਦੇ ਹਨ, ਏਹ ਸਭ ਮਿਲਕੇ ੩੬੫ ਦਿਨ ਹੋਏ ਪਰ ਵਰੇ ਦੇ ੩੬੫ ਦਿਨ ਹੁੰਦੇ ਹਨ, ਇਸ ਦੇ ਪੂਰਾ ਕਰਨ ਲਈ ਹਰ ਚੌਥੇ ਵਰੇ ਫਰਵਰੀ ਦੇ ਉਨੱਤੀ ਦਿਨ ਹੁੰਦੇ ਹਨ।
ਹਿੰਦੁਸਤਾਨ ਵਿੱਚ ਤਿੰਨ ਰੁੱਤਾਂ ਹੁੰਦੀਆਂ ਹਨ, ਸਿਆਲ ਉਲ, ਤੇ ਬਰਸਾਤ, ਇਸ ਦੇਸ ਵਿਚ ਕਿਤੇ ਗਰਮੀ ਪਹਲੇ ਆ ਜਾਂਦੀ ਹੈ, ਅਰ ਕਿਸੇ ਥਾਂ ਪਿਛੇ, ਬਾਜੀ ਥਾਈਂ ਮਾਰਚ ਦੇ ਅਰੰਭ ਵਿਚ ਹੀ ਗਰਮੀ ਆ ਜਾਂਦੀ ਹੈ, ਪਰ ੧੫ ਅਪ੍ਰੈਲ ਥੋਂ ਅਗੋਂ ਪੰਜਾਬ ਦੇ ਉੱਤੀ ਭਾਗਾਂ ਵਿਚ ਕੁਝ ਬਹੁਤ ਗਰਮੀ ਨਹੀਂ ਹੁੰਦੀ, ਮਈ ਅਰ ਜੂਨ ਵਿਚ ਗਰਮੀ ਬਹੁਤ ਕਰੜੀ ਪੈਂਦੀ ਹੈ, ਬਰਸਾਤ ਰੁਤ ਬਾਹਲਾ ਜੂਨ ਦੀ ਛੇਕੜੇ ਅਰੰਭ ਹੁੰਦੀ ਹੈ, ਅਰ ਕੋਈ ੧੫ ਸਿਤੰਬਰ ਤੀਕ ਰੰਹਦੀ ਹੈ, ਇਸ ਦੇ ਪਿਛੋਂ ਠੰਡ ਹੁੰਦੀ ਜਾਂਦੀ ਹੈ, ਅਰ ਸਿਆਲ ਆ ਜਾਂਦਾ ਹੈ, ਦਿ ਸੰਬਰ ਤੇ ਜਨਵਰੀ ਸਭ ਥੋਂ ਵਧੀਕ ਠੰਡੇ ਮਹੀਨੇ ਹਨ।