ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੦)

ਸੰਝ ਦੇ ੬ ਵਜੇ ਡੁਬਦਾ ਹੈ, ਰਾਤ ਦਿਨ ਇਕੋ ਜਿਡੇ ਹੀ ਹੁੰਦੇ ਹਨ, ਇਸਦੇ ਪਿਛੋਂ ਸੂਰਜ ਸਵੇਰੇ ਚੜ੍ਹਦਾ ਹੈ, ਅਰ ਚਿਰਾਕਾ ਛਪਦਾ ਹੈ, ੨੧ ਜੂਨ ਤਕ ਦਿਨ ਵਧਦੇ ਹਨ, ਅਰ ਰਾਤਾਂ ਘਟਦੀਆਂ ਹਨ, ੨੧ ਜੂਨ ਨੂੰ ਸਭ ਥੋਂ ਵਡਾ ਦਿਨ ਹੁੰਦਾ ਹੈ ਫੇਰ ਹੋਰ ਬਦਲੀ ਹੁੰਦੀ ਹੈ, ਸੂਰਜ ਚਿਰਕਾ ਉਦੇ ਹੁੰਦਾ ਹੈ, ਅਰ ਛੇਤੀ ਲੋਪ ਹੁੰਦਾ ਹੈ, ਅਰ ਰੋਜ ਰੋਜ ਦਿਨ ਛੋਟੇ ਹੁੰਦੇ ਜਾਂਦੇ ਹਨ ਤੇ ਰਾਤਾਂ ਵਡੀਆਂ, ੨੧ ਸਿਤੰਬਰ ਨੂੰ ਰਾਤ ਦਿਨੇ ਫੇਰ ਕੁਝ ੨ ਇਕੋ ਜਿਡੇ ਹੋ ਜਾਂਦੇ ਹਨ, ਸੂਰਜ ਸਵੇਰੇ ੬ ਬਜੇ ਪ੍ਰਕਾਸ਼ ਹੋਕੇ ਸੰਝ ਦੇ ੬ ਵਜੇ ਗੁੰਮ ਹੋ ਜਾਂਦਾ ਹੈ, ਫੇਰ ਰੋਜ ਦਿਹਾੜੀ ਢਿਲ ਨਾਲ ਚੜਕੇ ਛੇਤੀ ਡੁਬ ਜਾਂਦਾ ਹੈ, ੨੧ ਦਿਸੰਬਰ ਤੀਕ ਦਿਨ ਛੋਟੇ ਹੁੰਦੇ ਜਾਂਦੇ ਹਨ, ਤੇ ਰਾਤਾਂ ਵਡੀਆਂ ਸਬ ਥੋਂ ਛੋਟਾ ਦਿਨ ੨੧ ਦਸੰਬਰ ਨੂੰ ਹੁੰਦਾ ਹੈ, ਹੁਣ ਥੋਂ ਸੂਰਜ ਛੇਤੀ ਉਦੇ ਹੋਕੇ ਚਿਰਾਕਾ ਲੋਪ ਹੁੰਦਾ ਹੈ, ੨੧ ਮਾਰਚ ਤੀਕ ਦਿਨ ਵਧਦੇ ਜਾਂਦੇ ਹਨ, ਅਰ ਰਾਤਾਂ ਘਟਦੀਆਂ ਜਾਂਦੀਆਂ ਹਨ, ਹੁਣ ਮਲੂਮ ਹੋ ਗਿਆ ਹੋਊ ਕਿ ਸਭ ਥੋਂ ਵਡਾ ਦਿਨ ੨੧ ਜੂਨ ਨੂੰ ਹੁੰਦਾ ਹੈ, ਅਰ ਸਭ ਥੋਂ ਛੋਟਾ ੨੧ ਦਿਸੰਬਰ ਨੂੰ ਅਰ ੨੧ ਜੂਨ ਥੋਂ ੨੧ ਦਸੰਬਰ ਤੀਕ ਦਿਨ ਘਟਦੇ ਜਾਂਦੇ ਹਨ, ਅਰ ਰਾਤਾਂ ਵਧਦੀਆਂ ਜਾਂਦੀਆਂ ਹਨ, ਅਰੁ ੨੧ ਦਸੰ