ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੫)

ਕਿ ਸਾਰੀਆਂ ਵਸਤਾਂ ਵਾਝੁ ਲੱਕੜ ਬੀ ਭਾਰੀ ਹੈ, ਇਸਦਾ ਤਾਤ ਪਰਜ ਇਹ ਹੈ ਕਿ ਹੇਠ ਨੂੰ ਜਾਣਾ ਚਾਹੁੰਦੀ ਹੈ ਅਰਥਾਤ ਧਰਤੀ ਪੁਰ ਡਿੱਗਣਾ ਚਾਹੁੰਦੀ ਹੈ ਇਸ ਲੱਕੜ ਦੇ ਟੋਟੇ ਨੂੰ ਮੇਜ ਪੁਰ ਰਖ ਦਿਓ, ਦੇਖੋ ਹੁਣ ਧਰਤੀ ਪੁਰ ਨਹੀਂ ਡਿਗਦਾ, ਇਸ ਲਈ ਕਿ ਮੇਜ ਨਾਲ ਅਟਕਿਆ ਹੋਇਆ ਹੈ, ਹੁਣ ਇੱਕ ਭਾਂਡੇ ਵਿੱਚ ਪਾਣੀ ਭਰ ਦਿਓ ਅਰ ਉਸ ਨੂੰ ਮੇਜ ਪੁਰ ਰਖ ਦਿਓ, ਪਾਣੀ ਬੀ ਤੋਲ ਵਾਲੀ ਚੀਜ ਹੈ ਉਹ ਬੀ ਰੋਕਿਆ ਨਾ ਜਾਊ ਤਾਂ ਡਿਗ ਪਊ, ਲੱਕੜ ਤਾਂ ਮੇਜ ਪੁਰ ਧਰੀ ਰਹੂ ਇਸ ਨੂੰ ਨਿਰਾ ਹੇਠੋ ਸਹਾਰਾ ਦੇਣਾ ਬੱਸ ਹੈ ਪਾਸਿਆਂ ਵਲੋਂ ਰੋਕਣਾ ਕੁਝ ਲੋੜੀਦਾ ਨਹੀਂ ਹਾਂ ਪਾਣੀ ਨੂੰ ਚੌਹਾਂ ਪਾਸਿਆਂ ਥੋਂ ਰੋਕਣਾ ਚਾਹੀਦਾ ਹੈ ਨਹੀਂ ਤਾਂ ਓਹ ਵਹ ਤੁਰੇਗਾ ਇਸ ਲਈ ਉਸਨੂੰ ਕਿਸੇ ਭਾਂਡੇ ਵਿੱਚ ਰੱਖਦੇ ਹਨ, ਇਸ ਥਾਂ ਤੁਸੀ ਸਮਝ ਲਓਗੇ, ਕਿ ਲਕੜ ਪਾਣੀ ਅਰ ਹੋਰ ਸਭ ਚੀਜਾਂ ਤੋਲ ਵਾਲੀਆਂ ਹਨ ਅਰ ਜੇ ਇਨ੍ਹਾਂ ਲਈ ਕੋਈ ਸਹਾਰਾ ਨਾ ਹੋਵੇ ਤਾਂ ਧਰਤੀ ਪਰ ਜਰੂਰ ਡਿੱਗ ਪੈਂਦੀਆਂ ਹਨ, ਪਰ ਕਈ ਚੀਜਾਂ ਅਜਿਹੀਆਂ ਹਨ ਕਿ ਉਨ੍ਹਾਂ ਦੇ ਭਾਗ ਇੱਕ ਦੂਸਰੇ ਨਾਲ ਕੁਦਰਤੀ ਡੋਲ ਪੁਰ ਦ੍ਰਿੜ੍ਹਤਾ ਨਾਲ ਚੰਬੜੇ ਰੰਹਦੇ ਹਨ, ਜਿਹਾ ਲਕੜੀ ਦੇ, ਕਈ ਚੀਜਾਂ ਅਜਿਹੀਆਂ ਹਨ ਕਿ ਉਨ੍ਹਾਂ ਦੇ ਭਾਗ ਇੰਨੇ ਚੀਥੜੇ