ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੬)

ਹੋਏ ਨਹੀਂ ਹੁੰਦੇ, ਜਿਹਾ ਪਾਣੀ, ਜੇ ਇਨ੍ਹਾਂ ਨੂੰ ਕਿਸੇ ਭਾਂਡੇ ਵਿੱਚ . ਨਾਂ ਰੱਖਿਆ ਜਾਵੇ ਤਦ ਖਿੱਲਰ ਜਾਣ ਤੇ ਵਹ ਤੁਰਣ, ਜਿਨ੍ਹਾਂ ਚੀਜਾਂ ਦੇ ਭਾਗ ਲੱਕੜੀ ਵਾਂਝੂ ਆਪੋ ਵਿੱਚ ਚੰਬੜੇ ਹੋਏ ਹਨ : ਉਨ੍ਹਾਂ ਨੂੰ ਸਾਲਡ ਜਾਂ ਨਿੱਗਰ ਆਖਦੇ ਹਨ, ਅਰ ਜੋ ਚੀਜਾਂ ਪਾਣੀ ਵਾਂਙ ਫੈਲਕੇ ਵਹ ਜਾਣ, ਉਨ੍ਹਾਂ ਨੂੰ ਲਿਬ੍ਰਿਡ ਜਾਂ ਦ੍ਰਵ॥ ਸੋਨਾ, ਚਾਂਦੀ, ਪੱਥਰ, ਹੱਡੀ, ਉੱਨ ਆਦਿਕ ਸਭੇ ਨਿੱਗਰ ਹਨ, ਪਾਣੀ, ਤੇਲ, ਸ਼ਰਾਬ, ਆਦਿਕ ਦ੍ਰਵ॥

ਗਲ ਕਾਹਦੀ ਪਾਣੀ ਉਨ੍ਹਾਂ ਚੀਜਾਂ ਵਿੱਚੋਂ ਹੈ ਜਿਨ੍ਹਾਂ ਨੂੰ ਵ ਆਖਦੇ ਹਨ, ਇਹ ਤੁਹਾਨੂੰ ਮਲੂਮ ਹੋਉ ਕਿ ਬਹੁਤੇ ਸੀਤ ਨਾਲ ਪਾਣੀ ਜੰਮ ਜਾਂਦਾ ਹੈ ਅਥਵਾ ਨਿੱਗਰ ਹੋ ਜਾਂਦਾ ਹੈ ਪਰ ਐਵੇਂ ਸਦਾ ਵ ਰੰਹਦਾ ਹੈ, ਆਓ ਹੁਣ ਪਾਣੀ ਦੀ ਪਾਊਂ ਕੁਝ ਸੋਚੀਏ ਸਮਝੀਏ, ਬਹੁਤ ਸਾਰੀਆਂ ਚੀਜਾਂ ਅਜਿਹੀਆਂ ਹਨ ਜੋ ਤੁਹਾਡੀਆਂ ਅੱਖਾਂ ਅੱਗੇ ਤਾਂ ਆਉਂਦੀਆਂ ਹਨ, ਪਰ ਤੁਸੀ ਉਨ੍ਹਾਂ ਪੁਰ ਕੁੱਝ ਧਿਆਨ ਨਹੀਂ ਦਿੰਦੇ, ਇੱਸੇ ਲਈ ਉਨ੍ਹਾਂ ਨੂੰ ਸਮਝਦੇ ਬੀ ਨਹੀਂ, ਜਿਹਾਕੁ ਉਹ ਕਿਹੜਾ ਮੁੰਡਾ ਹੈ ਜਿਸ ਨੇ ਪਾਣੀ ਵਿੱਚ ਪੱਥਰ ਨਾ ਵਗਾ ਮਾਰਿਆ ਹੋਉ, ਪੱਥਰ ਡੂਬ ਕੇ ਬੱਲੇ ਜਾ ਬੈਠਦਾ ਹੈ, ਪਰ ਇਹ ਤਾਂ ਦੱਸੋ ਕਿਉਂ? ਇਸ ਲਈ ਕਿ ਪਾਣੀ ਨਾਲੋਂ ਵਧੀਕ ਭਾਰਾ ਹੈ, ਅਰਥਾਤ ਹੇਠਾਂ ਡਿਗਣਾ