ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੮)

ਇਹ ਤੇਲ ਵਾਂਗੁੰ ਖਿੱਲਰ ਨਹੀਂ ਸਕਦਾ, ਕਿਉਂ ਜੋ ਇਹ ਦ੍ਰਵ ਨਹੀਂ ਨਿੱਗਰ ਹੈ, ਹੁਣ ਕਾਗ ਨੂੰ ਉਂਗਲਾਂ ਨਾਲ ਫੜਕੇ ਪਾਣੀ ਵਿੱਚ ਕੁਝ ਦੂਰ ਦਬਾਕੇ ਛਡ ਦਿਓ, ਪਾਣੀ ਕਾਗ ਨਾਲੋਂ ਭਾਰਾ ਹੈ! ਅਥਵਾ ਹੇਠ ਨੂੰ ਬਹੁਤ ਚਾਹੁੰਦਾ ਹੈ, ਇਸ ਲਈ ਪਾਣੀ ਦੀਆਂ ਬੂੰਦਾਂ ਕਾਗ ਨੂੰ ਉਭਾਰ ੨ ਉੱਪਰ ਤੱਕ ਪੁਚਾ ਦੇਣਗੀਆਂ।

ਹੁਣ ਭਾਂਡੇ ਨੂੰ ਅੱਗ ਪੁਰ ਰੱਖੋ, ਫੇਰ ਕੀ ਹੋਵੇਗਾ? ਦੋ ਗੱਲਾਂ ਮਲੂਮ ਹੋਣਗੀਆਂ, ਇੱਕ ਤਾਂ ਇੱਕ ਪਾਣੀ ਵਿੱਚ ਹਲਚਲੀ ਜਿਹੀ ਮਚ ਜਾਏਗੀ, ਅਰ ਬੁਲਬੁਲੇ ਉਠਣ ਲੱਗਣ ਗੇ, ਇਸ ਨੂੰ ਉਬਲਨ ਆਖਦੇ ਹਨ, ਇਸ ਦਾ ਕਾਰਣ ਅਸੀ ਤੁਹਾਨੂੰ ਅਗਲੀ ਪੋਥੀ ਵਿੱਚ ਦਸਾਂਗੇ, ਦੂਜੇ ਇਹ ਕਿ ਇਸ ਵਿੱਚੋਂ ਭਾਫ ਉੱਠੇਗੀ, ਅਰਥਾਤ ਗਰਮ ਪਾਣੀ ਭਾਫ ਹੋਕੇ ਉਡੇਗਾ, ਇਸਦਾ ਕਾਰਣ ਪੌਣਦੇ ਹਾਲ ਵਿਚ ਦਸਾਂ ਗੇ, ਇਸ ਨੂੰ ਢੇਰ ਚਿਰ ਅਗ ਪੁਰ ਰਹਿਣ ਦਿਓ, ਤਾਂ ਸਾਰਾ ਪਾਣੀ ਹਵਾੜ ਬਣਕੇ ਉਡ ਜਾਵੇਗਾ, ਅਰ ਦੇਗਚੀ ਖਾਲਮ ਖਾਲੀ ਰਹ ਜਾਏਗੀ, ਜਿਸ ਵੇਲੇ ਇਹ ਭਾਫ ਉਠਦੀ ਹੈ, ਤਾਂ ਦੇਖੋ ਕਿ ਕਿੰਨੀ ਥਾਂ ਘੇਰਦੀ ਹੈ, ਦੇਗਚੀ ਵਿੱਚ ਨਹੀਂ ਸਮਾ ਸਕਦੀ, ਹੁਣ ਇਸ ਪੁਰ ਢਕਣ ਰਖ ਦਿਓ ਤਾਂ ਕੀ ਹੋਵੇਗਾ ? ਕਿਉਂ ਜੋ ਇੰਨੀ ਭਾਫ ਲਈ ਇਸ ਵਿੱਚ ਥਾਉਂ ਨਹੀਂ, ਇਸ ਲਈ ਢੱਕਣ ਨੂੰ ਚੱਕ ਕੇ