ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੯)

ਹੌਲੀ ੨ ਆਪਣੇ ਨਿੱਕਲਣ ਦਾ ਰਸਤਾ ਬਣਾਊ, ਹੁਣ ਮੰਨ ਲਓ ਕਿ ਅਸੀ ਢਕਣ ਨੂੰ ਦੇਗਚੀ ਪੁਰ ਕੜ ਦੇਈਏ ਕਿਉਂ ਕਿ ਅੱਡ ਨਾ ਹੋ ਸਕੇ, ਫੇਰ ਕੀ ਹੋਊ? ਜਿਉਂ ੨ ਪਾਣੀ ਵਧੀਕ ਬਰਫ ਬਣਦਾ ਜਾਉ, ਨਿੱਕਲਣ ਨੂੰ ਵਧੀਕ ਜੋਰ ਕਰੇਗਾ, ਛੇਕੜ ਦੇਗਚੀ ਵਡੇ ਜ਼ੋਰ ਨਾਲ ਪਾਟ ਪਊ, ਅਰ ਉਸ ਦੇ ਟੋਟੇ ਅਜਿਹੇ ਦੁਰ ਜਾਣਗੇ, ਕਿ ਮਾਨੋ ਬਰੂਤ ਦੇ ਜੋਰ ਉੱਡੇ ਹਨ, ਇਸ ਥਾਂ ਤੁਹਾਨੂੰ ਮਲੂਮ ਹੋ ਜਾਏਗਾ ਕਿ ਭਾਫ ਵਿੱਚ ਕਿੰਨਾ ਬਲ ਹੈ, ਇਸ ਦੇ ਜੋਰ ਰੇਲ ਤੇ ਅਗਨ ਬੋਟ ਤੁਰਦੇ ਹਨ ਅਰ ਹਜਾਰਾਂ ਮਨ ਭਾਰ ਤੇ ਸੈਂਕੜੇ ਆਦਮੀਆਂ ਨੂੰ ਕਿਤੇ ਦਾ ਕਿਤੇ ਪੁਚਾ ਦਿੰਦੇ ਹਨ॥

ਹੁਣ ਇਸ ਦੇਗਚੀ ਨੂੰ ਬਰਫ ਵਿੱਚ ਰਖ ਦੇਈਏ ਤਾਂ ਕੀ ਹੋਵੇਗਾ? ਪਹਲੇ ਤਾਂ ਇਸ ਪੁਰ ਅਰ ਇਸ ਦੇ ਕੰਢਿਆਂ ਪੁਰ ਬਰਫ ਦਾ ਪਤਲਾ ਜਿਹਾ ਵਰਕ ਜੰਮ ਜਾਏਗਾ, ਫੇਰ ਹੌਲੀ ੨ ਸਾਰਾ ਪਾਣੀ ਬਰਫ ਬਣ ਜਾਏਗਾ॥

ਬਸ ਮਲੂਮ ਹੋ ਗਿਆ ਕਿ ਪਾਣੀ ਦੀਆਂ ਤਿੰਨ ਦਸ਼ਾਂ ਹਨ, ਕਦੀ ਨਿੱਗਰ ਹੈ ਕਿ ਤੁਸੀਂ ਉਸ ਨੂੰ ਲੱਕੜ ਵਾਧੂ ਹੱਥ ਵਿੱਚ ਚੱਕ ਕੇ ਮੇਜ ਪੁਰ ਰਖ ਸੱਕਦੇ ਹੋ, ਕਦੀ ਦੁਝ ਹੈ, ਜਿਸਦੇ