ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/189

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮੮)

ਪੌਣ ਨਾ ਹੋਵੇ ਤਾਂ ਮੀਂਹ ਕਿਧਰੇ ਨਾ ਵੱਸੇ, ਮੀਂਹ ਬੱਦਲਾਂ ਥੋਂ ਵੱਸਦਾ ਹੈ, ਅਰ ਬੱਦਲ ਪੌਣ ਦੇ ਆਸ਼ੇ ਅਕਾਸ਼ ਵਿੱਚ ਥਮੇ ਰੰਹਦੇ ਹਨ, ਸਗੋਂ ਪੌਣ ਹੀ ਦੇ ਕਾਰਣ ਬੱਦਲ ਬਣ ਜਾਂਦੇ ਹਨ, ਪਰ ਇਹ ਹਾਲ ਤੁਹਾਨੂੰ ਅਗਲੀ ਪੋਥੀ ਵਿੱਚ ਦਸਾਂਗੇ, ਪੌਣ ਬਦਲਾਂ ਨੂੰ ਕਿਧਰੇ ਦਾ ਕਿਧਰੇ ਪਹੁੰਚਾ ਦਿੰਦੀ ਹੈ, ਇਸੇ ਕਰਕੇ ਸਾਡੇ ਦੇਸ ਵਿੱਚ ਮੀਂਹ ਤੇ ਉੱਚੇ ੨ ਪਹਾੜਾਂ ਪੁਰ ਬਰਫ ਪੈਂਦੀ ਹੈ, ਪੌਣ ਨਾ ਹੋਵੇ ਤਾਂ ਮੈਦਾਨੀ ਅਥਵਾ ਰੜੇ ਦੇਸ਼ਾਂ ਵਿੱਚ ਮੀਂਹ ਨਾ ਵੱਸੇ, ਪਰਬਤਾਂ ਪੁਰ ਬਰਫ ਨਾ ਪਵੇ, ਲੋਆਂ ਨਾ ਵਗਣ, ਨਾਲੇ ਨਾ ਵੜ੍ਹਣ, ਨਦੀਆਂ ਸੱਕ ਜਾਣ, ਬਾਗ ਵਿੱਚ ਪਾਣੀ ਦੀ ਮੁਸ਼ਕ ਨਾ ਰਹੇ, ਖੇਤੀਆਂ ਝੁਲਸ ਜਾਣ॥

ਇੱਕ ਹੋਰ ਗੱਲ ਸੁਣੋ ਜੇ ਅਸੀ ਪੌਣ ਬਾਝ ਜੀਉਂਦੇ ਬੀ ਰੰਹਦੇ, ਅਰ ਪੌਣ ਨਾ ਰੰਹਦੀ ਤਾਂ ਸਭ ਡੋਰੇ ਹੋ ਜਾਂਦ, ਬਿਨਾ ਪੌਣ ਦੇ ਨਾ ਕੋਈ ਅਵਾਜ ਨਿੱਕਲਦੀ ਨਾ ਕੰਨ ਤੀਕ ਪਹੁੰਚਦੀ, ਨਾ ਕ੍ਰਿਪਾ ਦੀ ਕੋਮਲ ਬਾਣੀ ਕੰਨਾਂ ਤੀਕ ਅਪੜਦੀ, ਨਾ ਕ੍ਰੋਧ ਦੀ ਕੜਕ ਨਾ ਝੂਲਦੇ ਬੁੱਛਾਂ ਤੇ ਹਲਹਾਉਂਦੀ ਸਾਵੀ ੨ ਖੇਤੀ ਦੀ ਸੁਰੀਲੀ ਸੁਰਸੁਰ ਮਨ ਮੋਹੰਦੀ ਨਾ ਪੰਛੀਆਂ ਦੀਆਂ ਰਾਗਣੀਆਂ ਦਿਲ ਪਰਚਾਉਂਦੀਆਂ, ਏਹ ਗਾਉਣ ਵਜਾਉਣ ਦੇ ਰਾਗ ਰੰਗ ਸਭ ਪੜ੍ਹਾ ਵਾਚਦੇ, ਫੇਰ ਪਿਆਰੇ ਦੇ ਪ੍ਰੇਮ ਭਰੇ ਬਚਨ