ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/190

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮੯)

ਕੌਣ ਸੁਣਦਾ, ਮੋਹ ਦੀਆਂ ਗੱਲਾਂ ਦਾ ਰਸ ਕਿਸ ਨੂੰ ਪ੍ਰਾਪਤ ਹੁੰਦਾ, ਇੱਕ ਦੀ ਗੱਲ ਦੂਏ ਕੰਨੀ ਨਾ ਪੈਂਦੀ, ਸਬ ਕੰਮਾਂ ਨੂੰ ਜੰਦੇ ਵੱਜ ਜਾਂਦੇ, ਏਹ ਸਾਰੀਆਂ ਅਵਾਜਾਂ ਪੌਣ ਦੀ ਖਰੈਤ ਕੰਨਾਂ ਤੀਕ ਪਹੁੰਚਦੀਆਂ ਹਨ, ਵਿਦਰਥੀ ਦੇ ਬੋਧ ਲਈ ਯੂਰਪ ਦੇ ਸਿਆਣਿਆਂ ਨੂੰ ਇਹ ਡੌਲ ਕਢੀ ਹੈ ਕਿ ਪਹਲੇ ਇੱਕ ਬਿਆਮ ਲੈਕੇ ਉਸ ਵਿੱਚ ਘੰਟਾ ਵਜਾਉਂਦੇ ਹਨ, ਤਾਂ ਚੰਗੀ ਅਵਾਜ ਆਉਂਦੀ ਹੈ, ਫੇਰ ਇਸੇ ਬਿਆਮ ਵਿਚੋਂ ਕਲਾ ਨਾਲ ਪੌਣ ਕਢਦੇ ਹਨ, ਜਿਸਨੂੰ ਏਅਰ ਪੰਪ ਸਦਦੇ ਹਨ, ਫੇਰ ਇਸ ਦੇ ਅੰਦਰ ਘੜਿਆਲ ਵਜਾਉਂਦੇ ਹਨ ਤਾਂ ਅਵਾਜ ਸੁਣਾਈ ਨਹੀਂ ਦਿੰਦੀ, ਅਗਲੀ ਪੋਥੀ ਵਿਚ ਦੱਸਾਂਗੇ ਕਿ ਪੌਣਦੇ ਕਾਰਣ ਕਿਕਰ ਸਬਦ ਕੰਨ ਤੀਕ ਅਪੜਦਾ ਹੈ॥

ਪੰਛੀ ਪੌਣ ਦੇ ਉਪਰ ਉਡਦੇ ਹਨ, ਇਨਾਂ ਦੀਘਾਂ ਹੱਡੀਆਂ ਅੰਦਰੋਂ ਖਾਲੀ ਹੁੰਦੀਆਂ ਹਨ, ਇਨ੍ਹਾਂ ਵਿਚ ਪੌਣ ਭਰ ਜਾਂਦੀ ਹੈ, ਇਨ੍ਹਾਂ ਦੇ ਪਿੰਡ ਸਾਡੇ ਪਿੰਡਿਆਂ ਨਾਲੋਂ ਕੁਝ ਹੌਲੇ ਬੀ ਹੁੰਦੇ ਹਨ, ਤਦਬੀ ਪੌਣ ਨਾਲੋ ਭਾਰ ਵਧੀਕ ਹੀ ਹੈ, ਪਰ ਖੰਭ ਸਹਾਰਾ ਦਿੰਦੇ ਹਨ, ਉਨ੍ਹਾਂ ਨੂੰ ਮਾਰ ੨ ਕੇ ਪੌਣਵਿਚ ਇਉਂ ਉਡਦੇ ਫਿਰਦੇ ਹਨ, ਜਿਕੁਰ ਮੱਛੀ ਪਾਣੀ ਵਿੱਚ ਤਰਦੀ ਹੈ, ਮਨੁੱਖ ਬੀ ਪੌਣ ਥੋਂ ਵਡੇ ੨ ਕੰਮ ਲੈਂਦਾ ਹੈ, ਤੁਸਾਂ ਡਿੱਠਾ ਹੋਊ ਬੇੜੀ ਵਿੱਚ ਵਡੇ