ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/203

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੨)

ਬੌਧਾ ਦੇ ਢੇਰ ਚਿਰ ਤੀਕ ਹਿੰਦੁਸਤਾਨ ਵਿੱਚ ਲੜਾਈ ਝਗੜੇ ਹੁੰਦੇ ਰਹੇ, ਅਰ ਬਾਹਰਵੀਂ ਸਦੀ ਮਸੀਹੀ ਵਿੱਚ ਬੁਧ ਮਤ ਦਾ ਹਿੰਦੁਸਤਾਨ ਵਿੱਚ ਖੁਰਾ ਖੋਜ ਮਿਟ ਗਿਆ, ਪਰ ਭਾਂਵੇ ਬੁਧ ਮਤ ਵਰਿਹਾਂ ਥੋਂ ਇਸ ਦੇਸੋਂ ਉਠ ਗਿਆ ਹੈ, ਪਰ ਲੰਕਾ ਦੀਪ ਤਿਬਤ ਅਰ ਏਸ਼ੀਆ ਦੇ ਹੋਰ ਦੇਸ਼ਾਂ ਵਿੱਚ ਜਿੱਥੇ ੨ ਇਹ ਮਤ ਇੱਥੋਂ ਪਹੁੰਚਿਆ ਅੱਜ ਤੀਕ ਪ੍ਰਚਲਿਤ ਹੈ॥

ਸਰਾਉਗੀ ਮਤ ਜੈਨ ਮਤ ਦੀ ਇੱਕ ਸ਼ਾਖ ਹੈ, ਬਾਜੇ ਆਦਮੀ ਸਮਝਦੇ ਹਨ ਕਿ ਏਹ ਦੋ ਮਤ ਅਸਲ ਬੁਧ ਮਤ ਵਿੱਚੋਂ ਨਿੱਕਲੇ ਹਨ, ਪਰ ਅਸਲ ਵਿੱਚ ਇਨ੍ਹਾਂ ਵਿਖੇ ਬਹੁਤ ਭੇਦ ਹੈ, ਅਰ ਜੈਨ ਲੋਕ ਇਹ ਆਪ ਆਖਦੇ ਹਨ, ਕਿ ਸਾਡਾ ਮਤ ਬੁਧ ਮਤ ਥੋਂ ਪੁਰਾਣਾ ਹੈ, ਜੈਨੀ ਗਿਣਤੀ ਵਿੱਚ ਘਟ ਹਨ, ਪਰ ਧਨਾਢ ਵਡੇ ਹਨ, ਇਨ੍ਹਾਂ ਦਾ ਨਿਸਚਾ ਤੇ ਰੀਤਾਂ ਰਸਮਾਂ ਸਮਾਂ ਬੀਤੀਆਂ ੨ ਬਹੁਧਾ ਹਿੰਦੂਆਂ ਵਰਗੀਆਂ ਹੋ ਗਈਆਂ ਹਨ॥

ਤੁਸੀ ਪੜ੍ਹ ਚੁਕੇ ਹੋ ਕਿ ਚੰਦ ਗੁਪਤ ਨੇ ਯੂਨਾਨੀਆਂ ਨੂੰ ਪੰਜਾਬ ਥੋਂ ਕੱਢ ਦਿੱਤਾ ਸੀ, ਪਰ ਉਨ੍ਹਾਂ ਨੇ ਅਫਗਾਨਸਤਾਨ ਅਰ ਦੁਆਲੇ ਦੇ ਦੇਸ਼ਾਂ ਵਿੱਚ ਇੱਕ ਰਾਜ ਸਥਾਪਤ ਕਰ ਲੀਤਾ ਸੀ, ਪਿੱਛੋਂ ਉਨ੍ਹਾਂ ਨੇ ਹਿੰਦੁਸਤਾਨ ਵਿੱਚ ਥੀ ਕੁਝ ਜਿੱਤਾਂ ਪਾਈ