ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/204

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੩)

ਆਂ, ਪਰ ਅੰਤ ਨੂੰ ਇੱਕ ਤੁਰਕਸਤਾਨੀ ਕੌਮ ਨੈਇਨ੍ਹਾਂ ਦੇ ਰਾਜ ਦਾ ਭੋਗ ਪਾਇਆ, ਇਨ੍ਹਾਂ ਤੁਰਕਾਂ ਨੂੰ ਰਾਜੇ ਸਾਲਵਾਹਨ ਨੈ ਅਟਕਾਇਆ, ਇੱਸੇ ਰਾਜਾ ਨੂੰ ਇੱਕ ਸ਼ਹਿਰ ਵਸਾਇਆ, ਲੋਕਾਂ ਦਾ ਖਿਆਲ ਹੈ ਕਿ ਸਿਆਲਕੋਟ ਓਹੋ ਸ਼ਹਰ ਹੈ, ਤੁਰਕਾਂ ਨੂੰ ਛੇਕੜ ਉਜੈਨ ਦੇ ਉਜਾਗਰ ਰਾਜਾ ਬਿਕਮਾਜੀਤ ਨੇ ਜਿੱਤਿਆ, ਹਿੰਦੁਆਂ ਵਿੱਚ ਅੱਜ ਤੀਕ ਇੱਸੇ ਰਾਜਾ ਦਾ ਸੰਮਤ ਪ੍ਰਚਲਤ ਹੈ, ਇਹ ਇਸਦੀ ਮੌਤ ਥੋਂ ਲੀਤਾ ਜਾਂਦਾ ਹੈ ਜੋ ਈਸਾ ਦੇ ਜੰਮਣ ਥੋਂ ੫੬ਵਰੇ ਪਹਲੇ ਹੋਈ, ਫੇਰ ਤੁਰਕਾਂ ਦੀ ਇੱਕ ਹੋਰ ਕੋਮ ਨੈ ਕਾਬਲ ਮੱਲ ਲੀਤਾ ਅਰ ਪੰਜਾਬ ਵਿੱਚ ਬੀ ਆ ਧਸੀ, : ਉਸ ਵੇਲੇ ਥੋਂ ਲੈਕੇ ਕੁਝ ਸਦੀਆਂ ਤੀਕ ੮੫੦ ਈ ਦੇ ਲਗ " ਭਗ ਪੰਜਾਬ ਦਾ ਬਹੁਤ ਸਾਰਾ ਭਾਗ ਤੁਰਕਾਂ ਦੇ ਤਾਬੇ ਰਿਹਾ; ਅਰ ਓਹ ਬੁੱਧ ਮਤ ਨੂੰ ਮੰਨਦੇ ਸਨ ਇਸ ਥੋਂ ਪਿਛੋਂ ਇੱਕ ਘਰਾਣਾ ਬਾਹਮਣਾਂ ਦੇ ਧਰਮ ਦਾ ਲਹੌਰ ਦਾ ਵਾਲੀ ਹੋ ਗਿਆ, ਅਰ ਜਦ ਤੀਕ ਮਹਮੂਦ ਗਜ਼ਨਵੀ ਨੈ ਜਿਸਦਾ ਸਮਾਚਾਰ ਤੁਸਾਂ ਤੀਜੀ ਪੋਥੀ ਵਿੱਚ ਪੜ੍ਹਿਆ ਹੈ ਉਸ ਨੂੰ ਤਾਬੇ ਨਾ ਕੀਤਾ ਬਰ ਰਾਜ ਕਰਦਾ ਰਿਹਾ, ਬਾਜੇ ਲੋਕਾਂ ਦਾ ਖਿਆਲ ਹੈ ਕਿ ਜੱਟ ਤੇ ਗੁੱਜਰ ਇਹ ਦੋਵੇਂ ਤੁਰਕ ਕੋਮਾਂ ਦੀ ਉਲਾਦ ਵਿੱਚੋਂ ਹਨ॥