ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/205

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੨੦੪)

ਜਿਹਾਕੁ ਤੁਸੀ ਹੁਣੇ ਪੜ ਚੁਕੇ ਹੋ, ਜਿਸ ਸਮੇਂ ਸਾਕੀ ਮੁਨੀ ਗੋਤਮ ਜੰਮਿਆ ਸੀ, ਤਦੋਂ ਹੀ ਬ੍ਰਾਹਮਣਾਂ ਦਾ ਮਤ ਇਨ੍ਹਾਂ ਦੇ ਮਤ ਥੋਂ ਭਿੰਨ ਹੋ ਗਿਆ ਸੀ ਜਿਸਦਾ ਵਰਣਨ ਵੇਦਾਂ ਵਿੱਚ ਹੈ, ਅਰ ਬੁਧ ਮਤ ਦੇ ਹਿੰਦੁਸਤਾਨ ਵਿੱਚੋਂ ਨਿੱਕਲਦਿਆਂ ੨ ਹੋਰ ਥੀ ਕਈ ਹੇਰ ਫੇਰ ਹੋ ਗਏ, ਇਸ ਸਮੇਂ ਥੋਂ ਪਹਲੇ ਹੀ ਸ਼ਿਵ ਜੀ ਦੀ ਪੂਜਾ ਅਰੰਭ ਹੋ ਗਈ, ਤੇ ਆਰਯਾ ਤਾਂ ਤੇਰੀਆਂ ਦੇਉਤਿਆਂ ਹੀ ਨੂੰ ਮੰਨਦੇ ਸਨ, ਹੁਣ ਦੇਉਤਿਆਂ ਦੀ ਸੰਖਯਾ ਵਧ ਕੇ ਤੇਤੀ ਕ੍ਰੋੜ ਹੋ ਗਈ, ਬ੍ਰਹਮਾ ਜੀ, ਵਿਸ਼ਨ ਜੀ, ਸ਼ਿਵ ਜੀ ਵਡੇ ਦੇਉਤੇ ਹੋਏ, ਰਾਮਚੰਦ ਜੀ ਤੇ ਕ੍ਰਿਸ਼ਨ ਜੀ ਵਿਸ਼ਨ ਜੀ ਦੇ ਅਵਤਾਰ ਮੰਨੇ ਗਏ, ਲੋਕ ਬਾਲਾ ਮੰਨਣ ਲੱਗੇ ਕਿ ਵਿਸ਼ਨ ਜੀ ਨੇ ਨੌ ਅਵਤਾਰ ਧਾਰਨ ਕੀਤੇ, ਅਰ ਦਸਵਾਂ ਅਵਤਾਰ ਬੁੱਧ ਸੀ, ਹਿੰਦੂਆਂ ਵਿੱਚ ਬੀ ਵੱਖੋ ਵੱਖਰੇ ਮਤਾਂ ਦੇ ਲੋਕ ਸਨ, ਬਾਜੇ ਸ਼ਿਵ ਜੀ ਨੂੰ ਮੰਨਦੇ ਸਨ ਤੇ ਬਾਜੇ ਵਿਸ਼ਨ ਜੀ ਨੂੰ, ਇਨ੍ਹਾਂ ਦੁਹਾਂ ਮਤਾਂ ਦੇ ਮੰਨਣ ਵਾਲਿਆਂ ਵਿੱਚ ਢੇਰ ਚਿਰ ਤੀਕ ਵੈਰ ਰਿਹਾ, ਪਰ ਕੜ ਸੁਲਾ ਹੋ ਗਈ, ਬੁਧ ਦਾ ਹਿੰਦੂਆਂ ਪੁਰ ਬਹੁਤ ਅਸਰ ਪਿਆ ਸੀ, ਅਰ ਜੀਵਾਂ ਪੁਰ ਦਯਾ ਕਰਨੀ ਉੱਸੇ ਦੀ ਰੰਹਦ ਖੂਦ ਹੈ, ਬੁਧ ਵਾਲਿਆਂ ਵਾਂਝੂ ਬ੍ਰਾਹਮਣਾਂ ਨੈ ਬੀ ਆਵਾ ਗੌਣ ਸਿਖਾਇਆ, ਅਰ ਇਨ੍ਹਾਂ ਦਾ ਨਿਸਚਾ ਸੀ ਕਿ ਸਭ ਥੋਂ ਵਧਕੇ