ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/206

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੫)

ਪ੍ਰਸੰਨਤਾ ਇਹ ਹੈ ਕਿ ਪੁਰਖ ਆਵਾ ਗੌਣ ਥੋਂ ਛੁਟ ਜਾਵੇ, ਉਨ੍ਹਾਂ ਨੇ ਇਹ ਬੀ ਸਿਖਾਇਆ ਕਿ ਦੇਉਤਿਆਂ ਤੇ ਆਦਮੀਆਂ ਦਾ ਆਤਮਾ ਇੱਸੇ ਤਰ੍ਹਾਂ ਪਰਮੇਸੁਰ ਵਿੱਚੋਂ ਨਿੱਕਲਿਆ ਹੈ ਜਿਸ ਤਰ੍ਹਾਂ ਸਮੁੰਦ੍ਰ ਵਿੱਚੋਂ ਪਾਣੀ ਦੀਆਂ ਬੂੰਦਾਂ, ਅਰ ਜਦ ਮਨੁੱਖ ਆਵਾਗੌਣ ਥੋਂ ਛੁਟਕਾਰਾ ਪਾਵੇਗਾ ਤਾਂ ਉਸ ਦਾ ਆਤਮਾ ਫੇਰ ਪਰਮੇਸੁਰ ਵਿੱਚ ਜਾ ਰਲੇਗਾ, ਇਹ ਗੱਲ ਹਿੰਦੂ ਅੱਜ ਤੀਕ ਮੰਨਦੇ ਹਨ; ਪਰ ਬੁਧ ਮਤ ਵਾਲਿਆਂ ਦੇ ਇਹ ਵਿਰੁੱਧ ਹੈ, ਉਹ ਰੱਬ ਹੀ ਨੂੰ ਨਹੀਂ ਮੰਨਦੇ॥

ਹਿੰਦੂਆਂ ਦੇ ਪਿਛਲੇ ਦੇਉਤੇ ਬਹੁਤੇ ਅਸਲੀ ਕੋਮਾਂ ਥੋਂ ਲੀਤੇ ਗਏ ਹਨ, ਇਨ੍ਹਾਂ ਅਸਲੀ ਮਾਂ ਨਾਲ ਹਿੰਦੁਆਂ ਦਾ ਬਹੁਤ ਮੇਲ ਗੇਲ ਹੋ ਗਿਆ ਸੀ, ਇਸ ਨਾਲ ਜਾਤਾਂ ਵਿੱਚ ਬੀ ਬਹੁਤ ਵੱਟਾ ਸੱਟਾ ਹੋਇਆ, ਪਹਲੇ ਨਿਰੀਆਂ ਚਾਰ ਜਾਤਾਂ ਸਨ, ਹੁਣ ਬਹੁਤ ਸਾਰੀਆਂ ਹੋ ਗਈਆਂ ਹਨ, ਪੰਜਾਬ ਦੇ ਬ੍ਰਾਹਮਣ ਤੇ ਰਾਜਪੁਤ ਪੁਰਾਣੇ ਆਰਯਾਂ ਦੀ ਉਲਾਦ ਹਨ, ਪਰ ਹੋਰ ਕੋਮਾਂ ਬਾਹਲੀਆਂ ਮਿਲੀਆਂ ਜੁਲੀਆਂ ਹਨ, ਕੋਈ ਘੱਟ ਕੋਈ ਵੱਧ, ਗੱਖੜ ਤੇ ਕਾਠੀ, ਜਟ ਤੇ ਗੁਜਰ, ਜਿਹਾਕੁ ਤੁਸੀਂ ਪੜ੍ਹ ਚੁੱਕੇ ਹੋ, ਬਾਜਿ ਸਚਿਨਿਰਣ ਕਾਰਕਾਂ ਦੀ ਰਾਇ ਹੈ ਕਿ ਉਨ੍ਹਾਂ ਤੁਰਕਾਂ ਦੀ ਉਲਾਦ ਹਨ ਜੋ ਕਈ ਵਾਰੀ ਇਸ ਦੇਸ ਵਿੱਚ ਆਕੇ ਵਸੇ॥