ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/207

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੬)

ਜਿਸ ਸਮੇਂ ਬ੍ਰਾਹਣਾਂ ਤੇ ਬੁਧ ਮਤ ਵਾਲਿਆਂ ਦਾ ਝਗੜਾ ਹੋ ਰਿਹਾ ਸੀ, ਹਿੰਦੂਆਂ ਨੇ ਗਣਤ ਤੇ ਜਯੋਤਸ਼ ਵਿੱਚ ਵੱਡਾ ਵਾਧਾ ਕੀਤਾ ਇੱਸੇ ਸਮੇਂ ਉਨ੍ਹਾਂ ਨੇ ਵਡੀਆਂ ਚੰਗੀਆਂ ਕਾਵਯ ਦੀਆਂ ਪੋਥੀਆਂ ਲਿਖੀਆਂ, ਪਰ ਇਨ੍ਹਾਂ ਦੀਆਂ ਕੁਝ ਹੋਰ ਉਘੀਆਂ ਪੋਥੀਆਂ ਬੀ ਇਸ ਸਮੇਂ ਥੋਂ ਪਹਲੋਂ ਦੀਆਂ ਲਿਖੀਆਂ ਹਨ, ਇੱਕ ਇਨ੍ਹਾਂ ਵਿੱਚੋਂ ਰਾਮਾਯਣ ਹੈ, ਜਿਸ ਵਿੱਚ ਰਾਮਚੰਦ ਜੀ ਤੇ ਸੀਤਾ ਜੀ ਦਾ ਹਾਲ ਹੈ, ਤੇ ਦੂਜੀ ਮਹਾ ਭਾਰਤ ਹੈ, ਜਿਸ ਵਿੱਚ ਕੌਰਵਾਂ ਤੇ ਪਾਂਡਵਾਂ ਦੀ ਲੜਾਈ ਦੀ ਵਿਥਿਆ ਹੈ, ਕੰਹਦੇ ਹਨ ਕਿ ਪਾਂਡਵਾਂ ਦੇ ਸਹਾਯਕ ਸ੍ਰੀ ਕ੍ਰਿਸ਼ਨ ਜੀ ਸਨ, ਪ੍ਰਸਿੱਧ ਤੇ ਨਾਮੀ ਵੈਯਾ ਕਰਣ ਪਾਣਨੀ ਦੀ ਵਲੋਂ ਖ਼ਿਆਲ ਹੈ ਕਿ ਪਸ਼ੌਰ ਦੇ ਕੱਲ ਦਾ ਰਹਿਣ ਵਾਲਾ ਸੀ, ਅਰ ਸਾਕੀ ਮੁਨਿ ਗੋਤਮ ਥੋਂ ਕੁਝ ਚਿਰ ਪਹਲੇ ਹੋਇਆ ਸੀ॥

ਹਿੰਦੁਆਂ ਨੈ ਕਦੀ ਇਤਹਾਸ ਵਲ ਧਿਆਨ ਨਹੀਂ ਕੀਤਾ ਅਰ ਇਹੋ ਕਾਰਣ ਹੈ, ਕਿ ਰਿਗ ਵੇਦ ਦੇ ਸਮੇਂ ਥੋਂ ਲੈਕੇ ਬੁਧ ਮਤ ਦੇ ਘਾਟ ਤੀਕ ਜਿੰਨੇ ਵਰੇ ਹੋਏ, ਇਸ ਸਮੇਂ ਦੇ ਸਾਨੂੰ ਬਹੁਤ ਥੋੜੇ ਹਾਲ ਮਲੂਮ ਹਨ, ਕਿ ਪੰਜਾਬ ਅਰ ਹਿੰਦੁਸਤਾਨ ਦੇ ਹੋਰ ਲਾਕਿਆਂ ਵਿੱਚ ਕੀ ਕੀ ਹੋਇਆ? ਮਹਾਭਾਰਤ, ਰਾਮਾਯਣ ਤੇ ਸੰਸਕ੍ਰਿਤ ਦੀਆਂ ਹੋਰਨਾਂ ਪੋਥੀਆਂ ਥੋਂ ਅਰ ਨਾਲੇ