ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/208

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦2)

ਯੂਨਾਨੀਆਂ ਅਤੇ ਚੀਨੀ ਜਾਤੀਆਂ ਨੈ ਜੋ ਬੁਧ ਮਤ ਨੂੰ ਮੰਨਦੇ ਸਨ ਅਰ ਹਿੰਦੁਸਤਾਨ ਵਿੱਚ ਆਏ ਸਨ, ਇੱਥੋਂ ਦੇ ਕੁਝ ਸਮਾਂਚਾਰ ਲਿਖੇ ਹਨ, ਉਨ੍ਹਾਂ ਥੋਂ ਵੱਖੋ ਖੱਖਰੇ ਸਮਿਆਂ ਵਿੱਚ ਹਿੰਦੂਆਂ ਦੇ ਨਿਰਬਾਹ ਤੇ ਚੌਲਾਂ ਚਾਲਾਂ ਦੇ ਹਾਲ ਲਝਦੇ ਹਨ, ਫੇਰ ਰਾਜਾ ਲੋਕ ਵਡੇ ਚੈਨ ਨਾਲ ਸੁੰਦਰ ਮਹਲਾਂ ਵਿੱਚ ਵੱਸਣ ਲੱਗੇ, ਬਹੁਤ ਸਾਰੇ ਸ਼ਹਰਾਂ ਮਿੱਚ ਚੰਗੇ ੨ ਘਰ ਤੇ ਸੋਹਣੇ ਮਹਲ ਸਨ ਇਨ੍ਹਾਂ ਦਾ ਹੀ ਲਾਲਚ ਉਨ੍ਹਾਂ ਲੜਾਕਿਆਂ ਮੁਸਲਮਾਨਾਂ ਨੂੰ ਖਿੱਚ ਲਿਆਇਆ, ਜਿਨ੍ਹਾਂ ਨੇ ਮਗਰੋਂ ਪੰਜਾਬ ਤੇ ਹਿੰਦੁਸਤਾਨ ਦਿਆਂ ਹੋਰਨਾਂ ਭਾਗਾਂ ਵਿੱਚ ਮਾਰਾ ਥਕਾਰਾ ਅਰੰਭ ਕੀਤਾ॥

ਹਿੰਦੁਸਤਾਨ ਦੀਆਂ ਅਸਲੀ ਕੋਮਾਂ

ਹਿੰਦੂਆਂ ਦੀਆਂ ਉੱਚੀਆਂ ਜਾਤਾਂ ਮਨ ਵਿੱਚ ਇਹ ਸਮਝੀ ਬੈਠੀਆਂ ਹਨ ਕਿ ਅਸੀਂ ਸਦਾ ਥੋਂ ਹਿੰਦੁਸਤਾਨ ਵਿੱਚ ਰੰਹਦੇ ਹਾਂ, ਪਰ ਉਨ੍ਹਾਂ ਦੀ ਇਹ ਸੋਚ ਕੂੜ ਹੈ, ਏਹ ਲੋਕ ਅਸਲ ਵਿੱਚ ਇੱਥੋਂ ਦੇ ਵਾਸੀ ਨਹੀਂ ਹਨ, ਸਗੋਂ ਜਿਹਾਕੁ ਤੁਸੀ ਅਗਲੀ ਸੰਥਾ ਵਿੱਚ ਪੜ੍ਹੋਗੇ, ਮੱਧ ਏਸ਼ੀਆ ਥੋਂ ਇੱਥੇ ਆਏ, ਅਰ ਪਹਲੇ ਆਰਯ ਸਦਾਉਂਦੇ ਸਨ, ਇਨ੍ਹਾਂ ਦੇ ਹਿੰਦੁਸਤਾਨ ਵਿੱਚ ਆਉਣ ਦੇ ਸਮੇਂ ਜੋ ਕੋਮਾਂ ਇੱਥੇ ਵਸਦੀਆਂ ਸਨ, ਓਹ ਇੱਲ ਦਾ ਨਾਉਂ