ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/234

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੧੩੩)

ਕਿਉਂ ਭਾਈ ਉੱਦਮੀ ਤੇਰੀ ਪਿੱਠ ਪੁਰ ਕੀ ਰੱਸੀ ਨਾਲ ਭਾਰ ਬੱਧਾ ਹੋਇਆ ਹੈ? ਅਰ ਤੈਨੂੰ ਰੋਜ ਇੰਨਾਂ ਚਿਰ ਕਿਉਂ ਹੋ ਜਾਂਦਾ ਹੈ, ਮਹਾਰਾਜ! ਮੇਰੀ ਪਿੱਠ ਪੁਰ ਪੌਨ ਭਰ ਦੀਆਂ ਤਿੰਨ ਪੱਥਰ ਦੀਆਂ ਸਲੇਟਾਂ ਬੱਝੀਆਂ ਹੋਈਆਂ ਹਨ, ਅਰ ਮੈਂ ਸਿਮਲੇ ਵਿੱਚ ਨੌਕਰ ਹਾਂ, ਇੱਥੋਂ ਛੇ ਸੱਤ ਮੀਲ ਦੂਰ ਹੈ, ਪੰਜ ਵਜੇ ਛੁੱਟੀ ਮਿਲਦੀ ਹੈ, ਇੰਨਾਂ ਭਾਰ ਰੋਜ ਚੁੱਕਕੇ ਲਿਆਉਂਦਾ ਹਾਂ, ਬੁੱਢਾ ਆਦਮੀ ਹਾਂ, ਹੌਲੀ ੨ ਤੁਰਦਾ ਹਾਂ, ਘਰ ਆਉਂਦੇ ੨ ਰਾਤ ਹੋ ਜਾਂਦੀ ਹੈ॥

ਕਿਉਂ ਬਈ ਏਹ ਸਿਲਾਂ ਰੋਜ ਕਿਉਂ ਇਡੀ ਦੂਰੋਂ ਚਕ ਕੇ ਲਿਆਉਂਦਾ ਹੈਂ? ਇੱਥੇ ਬੀ ਤਾਂ ਸਭਨੀ ਪਾਸੀਂ ਪਹਾੜ ਹੀ . ਪਹਾੜ ਖੜੇ ਹਨ, ਮਹਾਰਾਜ ਏਹ ਸਲੇਟਾਂ ਚੌੜੀਆਂ ੨ ਤੇ ਘੜੀਆਂ ਹੋਈਆਂ ਹਨ, ਘਰ ਵਿੱਚ ਲਾਵਾਂਗਾ, ਸਿਮਲੇ ਵਿੱਚ ਪੱਥਰ ਸਸਤਾ ਮਿਲ ਗਿਆ ਹੈ, ਮੈਂ ਮੁੱਲ ਲੈ ਲਿਆ ਹੈ, ਮੇਰਾਂ ਘਰ ਢਹ ਪਿਆ ਹੈ, ਉਸ ਵਿੱਚ ਲਾਉਣ ਨੂੰ ਚਾਹੀਏ, ਮਜੂਰਾਂ ਥੋਂ ਦੁਆਉਂਦਾ ਤਾਂ ਤੀਹ ਚਾਲੀਹ ਰੁਪੈ ਮਜੂਰੀ ਦੇਣੀ ਪੈਂਦੀ, ਗਰੀਬ ਆਦਮੀ ਹਾਂ, ਇਤਨਾ ਰੁਪਯਾ ਕਿੱਥੋਂ ਲਿਆਵਾਂ, ਦਫਤਰੋਂ ਆਉਂਦਾ ਹਾਂ, ਦੋ ਤਿੰਨ ਸਿਲਾਂ ਰੋਜ ਪਿੱਠ ਪੁਰ ਬੰਨ ਲਿਆਉਂਦਾ ਹਾਂ, ਚਵਾਂ ਮਹੀਨਿਆਂ ਵਿੱਚ ਸਾਰਾ ਪੱਥਰ