ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/235

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩੪)

ਇਕੁਰ ਹੀ ਲੈ ਆਇਆ ਹਾਂ, ਮੇਰੇ ਘਰ ਲਈ ਬਹੁਤ ਹਨ।।

ਓਹੋ, ਭਾਈ ਉੱਦਮੀ! ਦਿਨ ਭਰ ਦਫਤਰ ਵਿੱਚ ਕੰਮ ਕਰਦੇ ਹੋ, ਅਰ ਚਾਰ ਮਹੀਨੇ ਥੋਂ ਰੋਜ ਇੰਨਾ ਭਾਰ ਢੋ ਕੇ ਲਿਆਉਂਦੇ ਹੋ, ਬੜੇ ਵਡੇ ਪੁਰਖਾਰਥੀ ਹੋ, ਮਹਾਰਾਜ! ਮੇਰੇ ਬਾਲ ਨਿੱਕੇ ੨ ਹਨ, ਸਿਆਲ ਵਿੱਚ ਬਰਫ ਪਵੇਗੀ, ਅਰ ਘਰ ਨਾ ਬਣੇਗਾ ਤਾਂ ਕਿੱਥੇ ਰਹਣਗੇ? ਇਨ੍ਹਾਂ ਦੇ ਅਰਾਮ ਲਈ ਧੁੱਪ, ਛਾਂ, ਹਨੇਰੀ, ਮੀਂਹ ਇੰਨੇ ਦੁੱਖ ਸਹਾਰਦਾ ਹਾਂ, ਮਰ ਜਾਵਾਂਗਾ, ਤਾਂ ਚੇਤੇ ਤਾਂ ਰੱਖਣਗੇ ਕਿ ਸਾਡੇ ਸੁਖ ਲਈ ਪਿਉ ਨੇ ਰੋਜ ਚਾਰ ਮਹੀਨੇ ਇੰਨਾ ਦੁਖ ਪਾਕੇ ਘਰ ਬਣਾਇਆ ਅਰਆਪਣੀ ਲਈ ਇੱਕ ਚੇਤਾਵਨੀ ਛਡ ਗਿਆ।।

ਵਾਹ ਭਈ ਉਦਮੀ ਯਾਦ ਰੱਖਣਗੇ, ਕਿ ਤੇਰੇ ਪੈਰ ਪੂਜਣਗੇ, ਅਜਿਹਾ ਕਿਰਪਾਲ ਪਿਉ ਉਲਾਦ ਵਾਸਤੇ ਇਡੀ ਮਿਹਨਤ ਕਰਨ ਵਾਲਾ ਕਦੀ ਭੁਲਦਾ ਹੁੰਦਾ ਹੈ, ਤੇਰੇ ਪੁੱਤ ਕੀ ਪੋਤੇ ਤੇ ਪੜੋਤੇ ਯਾਦ ਕੀਤਾ ਕਰਨਗੇ॥

ਸਚ ਇਹ ਹੈ ਕਿ ਦੁਨੀਆਂ ਵਿੱਚ ਬੱਚਿਆਂ ਲਈ ਮਾਤਾ ਪਿਤਾ ਥੋਂ ਵਧਕੇ ਹੋਰ ਕੋਈ ਸੁਖ ਦਾਯਕ ਨਹੀ ਹੈ, ਕੀ ੨ ਕਸ਼ਟ ਸਹਾਰਦੇ ਹਨ, ਕਿ ਬਾਲਾਂ ਨੂੰ ਸੁਖ ਮਿਲੇ, ਅਰ ਦੁਖ ਨਾ