ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/238

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩੭)

ਪਚਾ ਸਕੇਗਾ, ਨਾ ਦਿਲ ਲਾਕੇ ਮਿਹਨਤ ਨਾਲ ਕੋਈ ਕੰਮ ਕਰ ਸਕੇਗਾ, ਸਗੋਂ ਨਿਤਾ ਪ੍ਰਤੀ ਢਿੱਲਾ ਤੇ ਹਡ ਰੁਖ ਹੁੰਦਾ ਜਾਏਗਾ॥

ਇਸ ਨਾਲੋਂ ਚੰਗੀ ਗੱਲ ਇਹ ਹੈ, ਕਿ ਅਰੰਭ ਥੋਂ ਹੀ ਅਜਿਹਾ ਕੰਮ ਕੀਤਾ ਜਾਵੇ ਕਿ ਨਿਰੀ ਅਰੋਗਤਾ ਪੱਕੀ ਹੀ ਨਾ ਰਹੇ, ਸਗੋਂ ਸਦਾ ਵਧੀਕ ਰਹੇ, ਤੁਸੀ ਪੁੱਛੋਗੇ ਕਿ ਇਹ ਕਿਸ ਚੀਜ ਨਾਲ ਹੁੰਦਾ ਹੈ, ਇਸ ਦਾ ਉੱਤਰ ਹੈ ਕਿ ਕਸਰਤ ਨਾਲ, ਕਸਰਤ ਨਾਲ ਸਰੀਰ ਪ੍ਰਸਿੰਨ ਤੇ ਮਨ ਖਿੜਿਆ ਰੰਹਦਾ ਹੈ, ਭੁੱਖ ਖੁਬ ਲੱਗਦੀ ਹੈ, ਖਾਣਾ ਖਾਧਾ ਚੰਗੀ ਤਰ੍ਹਾਂ ਪਚਦਾ ਹੈ, ਨਾੜਾਂ ਵਿੱਚ ਲਹੂ ਖੁੱਲੇ ਗੇੜੇ ਲਾਉਂਦਾ ਹੈ, ਅਰ ਇਹ ਅਰੋਗਤਾ ਲਈ ਗੁਣਕਾਰ ਹੈ, ਦੇਹ ਦੇ ਪੱਠੇ ਚੰਗੇ ਵਧਦੇ ਤੇ ਬਲਵਾਨ ਹੁੰਦੇ ਹਨ, ਛਾਤੀ ਚੌੜੀ ਹੁੰਦੀ ਹੈ, ਪਿੰਡਾ ਤਿਆਰ ਰੰਹਦਾ ਹੈ, ਬਲ ਵਧਦਾ ਹੈ, ਫਲ ਇਹ ਹੁੰਦਾ ਹੈ ਕਿ ਆਦਮੀ ਰੋਗ ਦਾ ਦੁਖ ਘਟ ਪਾਉਂਦਾ ਹੈ, ਸਦਾ ਤਿੰਨ ਰੰਹਦਾ ਹੈ, ਅਰ ਉਮਰ ਵਡੀ ਹੁੰਦੀ ਹੈ॥

ਪੇਂਡੂਆਂ ਨੂੰ ਤੁਸੀਂ ਡਿੱਠਾ ਹੋਊ, ਬਾਲ ਲੰਮੇ, ਲਾਲ ਸੇਉ ਵਰਗੇ ਚਿਹਰੇ, ਤਕੜੇ ਸਰੀਰ ਵਾਲੇ ਹੁੰਦੇ ਹਨ, ਰੋਗੀ ਬੀ ਘੱਟ ਹੁੰਦੇ ਹਨ, ਅਰ ਅਵਸਥਾ ਬੀ ਵਡੀ ਭੋਗਦੇ ਹਨ, ਇਨ੍ਹਾਂ