ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/239

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੮)

ਦੇ ਸਾਮ੍ਹਣੇ ਸ਼ਹਰੀਏ ਨਿੱਕੀ ਡੀਲ ਵਾਲੇ ਤੇ ਨਿਰਬਲ ਹੁੰਦੇ ਹਨ, ਅਰ ਰੋਗ ਉਨ੍ਹਾਂ ਨੂੰ ਬਾਹਲਾ ਲੱਗਾ ਰੰਹਦਾ ਹੈ, ਇਸ ਦਾ ਕਾਰਣ ਇਹ ਹੈ, ਕਿ ਪੇਂਡੂਆਂ ਦੇ ਪਹਲੇ ਤਾਂ ਕੰਮ ਹੀ ਅਜਿਹੇ ਹੁੰਦੇ ਹਨ ਕਿ ਉਨ੍ਹਾਂ ਵਿੱਚ ਕਸਰਤ ਬਹੁਤ ਹੁੰਦੀ ਰੰਹਦੀ ਹੈ, ਦੂਜੇ ਉਨ੍ਹਾਂ ਨੂੰ ਸੱਜਰੀ ਪੌਣ ਭੁੱਖਣ ਲਈ ਬਾਹਲੀ ਮਿਲਦੀ ਹਦੀ ਹੈ, ਸ਼ਹਰਾਂ ਤੇ ਕਸਬਿਆਂ ਵਿੱਚ ਕਿੰਉ ਜੋ ਵਸੋਂ ਬਹੁਤ ਹੁੰਦੀ ਹੈ, ਪੌਣ ਬਾਹਲਾ ਮਲੀਨ ਹੋ ਜਾਂਦੀ ਹੈ, ਬਸ ਜੇ ਸ਼ਹਿਰ ਵਿੱਚ ਰਹਕੇ ਇਹ ਚਾਹੁੰਦੇ ਹੋ, ਕਿ ਪੇਂਡੂਆਂ ਵਾਂਙ ਤਕੜੇ ਅਰੋਗ ਰਹੋ, ਤਾਂ ਸੰਧਿਆ ਜਾਂ ਸਵੇਰ ਨੂੰ ਠੰਡੀਆਂ ਸੜਕਾਂ ਵਸੋਂ ਥੋਂ ਕੁਝ ਦੂਰ ਘੰਟਾ ਦੋ ਘੰਟੇ ਫਿਰ ਆਇਆ ਕਰੋ, ਖੁੱਲੇ ੨ ਚੌੜੇ ਮਦਾ ਵਿੱਚ ਫਿਰੋਗੇ, ਲਹਿਲਹਾਉਂਦੇ ਖੇਤ, ਸਾਵੇ ੨ ਰੁੱਖ, ਬੂਟੇ ਅਰ ਵਗਦਾ ਪਾਣੀ ਦੇਖੋਗੇ ਤਾਂ ਤੁਹਾਡਾ ਦਿਲ ਪਰਚੇਗਾ, ਮਨ ਥੀ ਪਰਸਿੰਨ ਰਹੇਗਾ, ਸਜਰੀ ਪੌਣ ਬੀ ਖਾਣ ਨੂੰ ਮਿਲੇਗੀ, ਅਰ ਅਰੋਗਤਾ ਬੀ ਬਣੀ ਰਹੇਗੀ।

ਪੜ੍ਹ ਲਿਖਕੇ ਜਦ ਛੁੱਟੀ ਮਿਲੇ ਤਾਂ ਮਦਰੱਸੇ ਜਾਂ ਆਪਣੇ ਕਟੜੇ ਮਦਾਨ ਵਿੱਚ ਦੌੜਿਆ ਕਰੋ, ਕਬੱਡੀ ਜਾਂ ਦੋ ਪੱਟੀ ਖੇਡਿਆ ਕਰੋ, ਵਡੀਆਂ ਲਾਭਦਾਇਕ ਹਨ, ਥਕੇਵਾਂ ਉਤਰ ਜਾਂਦਾ ਹੈ, ਮਨ ਖੁਸ਼ ਤੇ ਸਿੰਨ ਰੰਹਦਾ ਹੈ, ਹਥ ਪੈਰ