ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/245

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪੪)

ਦਰਸ਼ਨ ਹੀ ਨਹੀਂ ਹੁੰਦੇ, ਮੁਨਸੀ ਸਾਹਿਬ ਕੀ ਬੇਨਤੀ ਕਰ ਦੁਨੀਆਂ ਦੇ ਧੰਧੇ ਕਦ ਵਿਹਲ ਲੱਗਣ ਦਿੰਦੇ ਹਨ ਨਹੀਂ। ਆਪ ਦੇ ਦਰਸ਼ਨ ਸਾਡੇ ਪੂਰਨ ਭਾਗ ਹਨ।

ਅਮੀਰ ਗਰੀਬ, ਬੱਚਾ, ਬੁੱਢਾ ਜੁਆਨ ਨੌਕਰ ਚਾਕਰ ਸਭ ਮੁਨਸ਼ੀ ਸਾਹਿਬ ਜੀ ਦੇ ਮਿੱਠਾ ਬੋਲਣ ਤੇ ਸੀਲ ਸੁਭਾਉ ਦੀ ਉਪਮਾ ਕਰਦੇ ਹਨ ਹਰ ਜਣੇ ਨਾਲ ਕੋਮਲ ਬਾਣੀ ਤੇ ਆਦਰ ਨਾਲ ਵਰਤਦੇ ਹਨ, ਜੋ ਮਿਲਣ ਆਉਂਦਾ ਹੈ ਸਦਾ ਜਸ ਕਰਦਾ ਜਾਂਦਾ ਹੈ, ਕਦੀ ਪੁੱਛੀਏ ਤਾਂ ਆਖਦੇ ਹਨ, ਭਾਈ; ਆਦਮੀ ਨੂੰ ਮਿੱਠਾ ਬੋਲਣਾ ਜਰੂਰ ਚਾਹੀਦਾ ਹੈ, ਨਹੀਂ ਤਾਂ ਲੋਕ ਤੁਹਾਨੂੰ ਹੰਕਾਰੀ ਸਮਝਣਗੇ, ਅਰ ਲੋੜ ਥੋਂ ਬਿਨਾ ਕੋਈ ਤੁਹਾਡੇ ਮੱਥੇ ਨਹੀਂ ਲਗੇਗਾ, ਮਿੱਤ੍ਰ ਤੁਹਾਡੇ ਮੂੰਹ ਦੇਖਣੋ ਅਵਾਜ਼ਾਰ ਹੋ ਜਾਣਗੇ, ਵੈਰੀ ਦਾੜ੍ਹੀ ਵਾਢਵੇਂ ਹੋ ਜਾਣਗੇ, ਮਿੱਠਾ ਬੋਲਣ ਨਾਲ ਕੰਮ ਸੌਖਾ ਹੀ ਨਿਕਲ ਆਉਂਦਾ ਹੈ, ਤੇ ਹਰ ਆਦਮੀ ਸਿੰਨ ਰੰਹਦਾ ਹੈ।

ਭਰੀ ਦਿੱਲੀ ਵਿਚ ਕੋਈ ਆਦਮੀ ਅਜਿਹਾ ਨਾ ਹੋਊ ਜੋ ਮੁਨਸ਼ੀ ਜੀ ਦੇ ਨਾਮੀ ਨਾਉਂ ਥੋਂ ਅਣਜਾਣ ਹੋਵੇ, ਉਹ ਢੇਰ ਚਿਰ ਤੀਕ ਸਰਕਾਰ ਅੰਗ੍ਰੇਜ਼ੀ ਦੇ ਵਡੇ ੨ ਦਿਆਂ ਪੁਰ ਰਹੇ, ਪਰ ਜਿੱਥੇ ਰਹੇ, ਉੱਥੋਂ ਦੇ ਹਾਕਮ ਤੇ ਪਰਜਾ ਸਦਾ