ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/246

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪੫)

ਗੁਣ ਗਾਉਂਦੇ ਰਹੇ, ਇਸ ਦਾ ਕਾਰਣ ਇਹ ਹੈ ਕਿ ਉਹ ਅSਪਣੀ ਕੰਹਣੀ ਤੇ ਕਰਣੀ ਦੁਹਾਂ ਵਿਚ ਚੰਗੇ ਹਨ, ਦੋ ਗੱਲਾਂ ਇਹ ਬਾਹਲਾ ਕਿਹਾ ਕਰਦੇ ਹਨ; ਸੱਚ ਬੋਲਨਾ, ਤੇ ਨੀਅਤ ਸਾਫ ਰੱਖਣੀ, ਇਨ੍ਹਾਂ ਦੋ ਗੱਲਾਂ ਨਾਲ ਉਨਾਂ ਨੇ ਵਾਧਾ ਪਾਇਆ, ਅਰ ਇਨ੍ਹਾਂ ਦੇ ਨਾਲ ਹੀ ਉਨ੍ਹਾਂ ਦਾ ਸ੍ਰੇਸ਼ਟ ਨਾਉ ਕਾਲਵਸ ਹੋਣ ਦੇ ਪਿੱਛੋਂ ਚੇਤੇ ਰਹੇਗਾ; ਉਹ ਸੁਫਨੇ ਵਿੱਚ ਬੀ ਝੂਠ ਲਿਹੀਂ ਬੋਲਦੇ, ਅਰ ਬਿਧਰਮੀ ਦਾ ਦਾਗ ਕਦੀ ਉਨ੍ਹਾਂ ਦੇ ਨਾਉਂ ਦੇ ਨੇੜੇ ਫਟਕਦਾ ਨਹੀਂ ਸੁਣਿਆ, ਇੱਸੇ ਕਰਕੇ ਸਾਰੇ ਲੋਕ ਉਨ੍ਹਾਂ ਪੁਰ ਭਰੋਸਾ ਰਖਦੇ ਹਨ, ਇਨ੍ਹਾਂ ਦਾ ਨੇਮ ਹੈ ਕਿ ਜੇ ਆਪਣੇ ਕੋਲੋਂ ਕਿਸੇਦਾ ਭਲਾ ਹੋ ਸੱਕੇ ਤਾਂ ਕੰਨੀ ਨਹੀਂ ਕਤਰਾਉਂਦੇ ਆਪਣੇ ਮਝੈਤਾਂ ਤੇ ਨੀਵਿਆਂ ਪੁਰ ਉਹ ਸਦਾ ਭਲਾਈ ਕਰਦੇ ਰਹੇ ਹਨ, ਅਰ ਇਸ ਗੱਲ ਦਾ ਹਾਕਮਾਂ ਨੇ ਬੀ ਮੁੱਲ ਪਾਇਆ ਹੈ, ਹੁਣ ਸਰਕਾਰੇ ਦਰਬਾਰੇ ਮੁਨਸ਼ੀ ਸਾਹਿਬ ਜੀ ਦਾ ਵਡਾ ਮਾਨ ਹੁੰਦਾ ਹੈ, ਘਰ ਇੱਕ ਵਡੀ ਇੰਗਲਸ ਲਗੀ ਹੋਈ ਹੈ।

ਇਨਾਂ ਗੱਲਾਂ ਥੋਂ ਬਾਝ ਤੁਸਾਂ ਇਹ ਬੀ ਡਿੱਠਾ ਹੈ, ਕਿ ਭਾਵੇਂ ਇਨ੍ਹਾਂ ਦੀ ਆਯੂ ਅੱਸੀਆਂ ਵਰਿਆਂ ਥੋਂ ਉਪਰ ਹੈ, ਪਰ ਉਜੇਹੇ ਹੀ ਹੱਟੇ ਕੱਦੇ ਤੇ ਜੁਆਨ ਬਣੇ ਹੋਏ ਹਨ, ਸਗੋਂ ਅੱਜ