ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/247

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪੬)

ਕੱਲ ਦੇ ਜੁਆਨਾਂ ਦੀ ਬੀ ਉਹ ਕੱਠੀ ਨਹੀਂ ਹੈ, ਇਸਦਾ ਕਰਣ ਇਹ ਹੈ, ਕਿ ਪਹਲੇ ਤਾਂ ਮੁਨਸ਼ੀ ਹੁਰੀ ਸਫਾਈ ਨੂੰ ਵਡਾ ਪਸੰਦ ਕਰਦੇ ਹਨ, ਸਾਫ ਸੁਥਰੀ ਥਾਂ ਪੁਰ ਰੰਹਦੇ ਹਨ, ਉਜਲੇ ਬਸ ਤਰ ਪਹਨ ਦੇ ਹਨ, ਭੋਜਨ ਸਾਦਾ ਤੇ ਹੌਲਾ ਛਕਦੇ ਹਨ। ਦੂਸਰੇ ਦਿਨ ਸਵੇਰ ਸਾਰ ਬਿਨਾਗਾ ਦੋ ਚਾਰਮੀਲ ਤੁਰ ਫਿਰ ਆਉਂਦੇ ਹਨ, ਅਰ ਸਵੇਰ ਦੀ ਸੱਜਰੀ ਪੌਣ ਖੁੱਲੇ ਮਦਾਨਾਂ ਵਿਚ ਭੱਖਦੇ ਹਨ, ਨਾਲੇ ਹਰ ਕੰਮ ਲਈ ਵੇਲਾ ਬੰਨ ਛਡਿਆ ਹੈ, ਅਰ ਇਨ੍ਹਾਂ ਵੇਲਿਆਂ ਦੇ ਅਨੁਸਾਰ ਤੁਰਦੇ ਹਨ, ਵੇਲੇ ਸਿਰ ਸੌਂਦੇ ਹਨ ਤੇ ਜਾਗਦੇ ਹਨ ਵੇਲੇ ਸਿਰ ਭੋਜਨ ਪਾਉਂਦੇਹਨ, ਵੇਲੇ ਸਿਰ ਹੀ ਕੰਮ ਧੰਧਾ ਕਰਦੇ ਹਨ, ਜੋ ਕੰਮ ਆਪਣੇ ਕਰਨ ਦਾ ਹੁੰਦਾ ਹੈ ਨਾ ਉਸ ਥਾਂ ਕਦੀ ਕੰਡ ਹਟਾਉਂਦੇ ਹਨ ਨਾ ਦੂਜੇ ਦਿਨ ਪੁਰ ਸਿੱਟਦੇ ਹਨ, ਇਸ ਲਈ ਇਨ੍ਹਾਂ ਦਾ ਕੋਈ ਕੰਮ ਅਣਹੋਇਆ ਨਹੀਂ ਰੰਹਦਾ ਅਰ ਸਦਾ ਅਰੋਗ ਤੇ ਸਰੀਰ ਵਿਚ ਬਲੀ ਰੰਹਦੇ ਹਨ।

ਗੱਲ ਕਾਹਦੀ ਹੁਣ ਤੀਕ ਮੁਣਸ਼ੀ ਜੀ ਦੀ ਉਮਰ ਵਡੀ ਸਿੰਨਤਾਈ ਅਰ ਜੱਸ ਨਾਲ ਬੀਤੀ ਹੈ, ਅਰ ਧਿਆਨ ਕਰੋ ਤਾਂ ਦੁਨੀਆਂ ਵਿਚ ਆਪਣੀ ਖੁਸ਼ੀ ਤੇ ਜੱਸ ਥਾਂ ਬਾਝ ਆਦਮੀ ਨੂੰ ਹੋਰ ਕੀ ਲੋੜੀਦਾ ਹੈ, ਉਨ੍ਹਾਂ ਲੋਕਾਂ ਨਾਲੋਂ ਵਧਕੇ ਪਰਸਿੰਨ