ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/248

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪੨)

ਹੋਰ ਕੋਈ ਨਹੀਂ, ਜੋ ਆਪ ਸਿੰਨ ਰਹਣ, ਤੇ ਲੋਕ ਉਨ੍ਹਾਂ ਨੂੰ ਨੇਕੀ ਨਾਲ ਯਾਦ ਕਰਨ ਤੁਸੀ ਬੀ ਮੁਨਸ਼ੀ ਖੁਸ਼ਾਲ ਚੰਦ ਵਾਧੂ ਆਨੰਦ ਤੇ ਨੇਕੀ ਪ੍ਰਾਪਤ ਕਰ ਸਕਦੇ ਹੋ, ਜੇ ਉਨ੍ਹਾਂ ਵਰਗਾ ਸੁਭਾਉ ਤੇ ਉਨ੍ਹਾਂ ਵਰਗੀਆਂ ਵਾਦੀਆਂ ਰੱਖੋ।

ਚਾਲ ਚਲੀ ਉਹ ਦੁਨੀਆਂ ਅੰਦਰ ਉਮਰ ਖੁਸ਼ੀ ਸੰਗ ਬੀਤੇ।
ਭਲੇ ਕਰੀਂ ਉਹ ਕੰਮ ਹੈਂ ਤੂੰ ਮੋਇਆਂ ਮਗਰੋਂ ਚੀਤੇ।
ਜਿੱਥੇ ਤੇਰਾ ਵਰਣਨ ਹੋਵੇ ਜਸ ਨੇਕੀ ਨਾਲ ਹੋਵੇ।
ਨਾਮ ਤੇਰੇ ਦੀ ਸੋਭਾ ਜਗ ਵਿਚ ਥਾਉਂ ਥਾਂਈ ਪਈ ਹੋਵੇ।

ਹੁਣ ਤੁਸੀ ਸ਼ਾਲ ਚੰਦ ਦਾ ਸਾਰਾ ਸਮਾਚਾਰ ਸੁਣ ਚੁਕੇ ਹੋ, ਕ੍ਰਿਪਾ ਕਰਕੇ ਘਰ ਨੂੰ ਪਧਾਰੋ, ਅਰ ਇਨ੍ਹਾਂ ਦੀਆਂ ਸਾਰੀਆਂ ਗੱਲਾਂ ਨੂੰ ਸੋਚੋ, ਮੈਂ ਇੱਥੇ ਕੁਝ ਚਿਰ ਠਹਰਾਂਗਾ, ਕਿਉਂ ਕਿ ਮੈਂ ਉਨ੍ਹਾਂ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਹਨ।

ਪਾਤਸ਼ਾਹ ਤੇ ਪਰਜਾ।

ਦੇਖੋ ਤੁਹਾਡੀ ਜਮਾਤ ਵਿੱਚ ਵੀਹ ਪੰਜੀ ਮੁੰਡੇ ਹਨ, ਬਾਜੇ ਇਨ੍ਹਾਂ ਵਿਚ ਭਲੇ ਮਾਨਸ ਤੇ ਠਹਿਰੇ ਹੋਏ ਹਨ, ਜੋ ਦੂਜਿਆਂ ਨਾਲ ਰਲ ਮਿਲ ਕੇ ਰੰਹਦੇ ਹਨ, ਅਰ ਬਾਜੇ ਖਚਰੇ ਬੀ ਹਨ ਅਰ ਆਪਣੀ ਖਚਰ ਵਿੱਦੜਾਂ ਨਾਲ ਹੋਰਨਾਂ ਮੁੰਡਿਆਂ