ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/250

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪੯)

ਪਸ਼ੂਆਂ ਦੀ ਖੱਲ ਪਹਿਨਦੇ ਬਨ ਦੇ ਕੰਦ ਮੂਲ ਤੇ ਜਨੌਰਾਂ ਦੇ ਸ਼ਿਕਾਰ ਨਾਲ ਉਦਰ ਪੂਰਨਾ ਕਰਦੇ ਹਨ।

ਇਨ੍ਹਾਂ ਵਿਚ ਬਾਜੇ ਆਦਮੀ ਹੋਰਨਾ ਨਾਲੋਂ ਬਹੁਤ ਬਲੀ ਬਹਾਦਰ ਜਾਂ ਬੁਧਿਮਾਨ ਹੋਏ, ਅਰ ਉਨ੍ਹਾਂ ਨੇ ਖਾਣ ਪੀਣ ਪਹਿਰਣ ਪਚਰਣ, ਜਾਂ ਸੁਖ ਤੇ ਆਰਾਮ ਦੀਆਂ ਚੀਜਾਂ ਹੋਰਨਾਂ ਨਾਲੋਂ ਵਧੀਕ ਬਣਾ ਲੱਈਆਂ, ਅਰਥਾਤ ਓਹ ਹੋਰਨਾਂ ਨਾਲੋਂ ਵਧੀਕ ਮਾਲ ਵਾਲੇ ਬਣਗਏ, ਇਸ ਦਸ਼ਾ ਵਿੱਚ ਇਸ ਗੱਲ ਦੀ ਵੀ ਲੋੜ ਪਈ ਕਿ ਉਨ੍ਹਾਂ ਮਾਲ ਮਤੇ ਨੂੰ ਕੋਈ ਖੋਹ ਨ ਲਵੇ, ਆਪਣੀ ਮਿਹਨਤ ਨਾਲ ਜਾਂ ਅਕਲ ਨਾਲ ਜੋ ਚੀਜਾਂ ਬਣਾਉਣ ਜਾਂ ਕਮਾਉਣ, ਓਹ ਉਨ੍ਹਾਂ ਦੇ ਪਾਸ ਹੀ ਰਹਣ, ਅਰ ਉਹੋ ਉਸ ਥਾਂ ਲਾਭਦਾਇਕ ਹੋਣ, ਤੁਸੀ ਸੋਚ ਸੱਕਦੇ ਹੋ ਕਿ ਅਜਿਹਾ ਨਾ ਹੁੰਦਾ ਤਾਂ ਵਡੇ ਅਨਰਥ ਤੇ ਅਨਿਆਉਂ ਦੀ ਗੱਲ ਸੀ, ਕਿਉਂ ਜੋ ਮਿਹਨਤ ਤਾਂ ਕੋਈ ਗਰੀਬ ਕਰਦਾ ਅਤੇ ਹੋਰ ਆਦਮੀ ਉਸ ਨੂੰ ਉਸਦੀ ਮਿਹਨਤ ਦਾ ਫਲ ਨਾ ਖਾਣ ਦਿੰਦੇ, ਅਰ ਉਸਦੀਆਂ ਸਭ ਚੰਗੀਆਂ ੨ ਚੀਜਾਂ ਖੋਹ ਲਿਜਾਂਦੇ।

ਇਸ ਲਈ ਅਰੰਭ ਵਿਚ ਹੀ ਲੋੜ ਪਈ ਕਿ ਇੱਕ ਥਾਂ ਦੇ ਰਹਣ ਵਾਲਿਆਂ ਜਾਂ ਇੱਕ ਜੱਥੇ ਦੇ ਆਦਮੀਆਂ ਵਿੱਚ ਇੱਕ