ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/251

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੦)

ਹਾਕਮ ਬੀ ਸਥਾਪਨ ਹੋਵੇ, ਜੋ ਹਰੇਕ ਗੱਲ ਦਾ ਬਾਨਣੂ ਬੰਨੇ, ਭਈ ਸਾਰੇ ਪੁਰਖ ਅਮਨ ਚੈਨ ਨਾਲ ਰਹਣ।

ਪਹਲੇ ਪਹਲ ਹਰੇਕ ਘਰਾਣੇ ਦਾ ਵੱਡਾ ਹੀ ਘਰਾਣੇ ਦਾ ਹਾਕਮ ਹੁੰਦਾ ਸੀ, ਅਰ ਉਹੋ ਸਾਰੀਆਂ ਗੱਲਾਂ ਦਾ ਬੰਦੋਬਸਤ ਬੀ ਕਰਦਾ ਸੀ, ਪਰ ਜਦ ਉਲਾਦ ਬਹੁਤ ਵਧ ਗਈ ਤਾਂ ਇੱਕ ਇੱਕ ਘਰਾਣੇ ਦੇ ਕਈ ੨ ਘਰਾਣੇ ਬਣ ਗਏ, ਅਰ ਉਨ੍ਹਾਂ ਦੇ ਲਈ ਅੱਡ ਹਾਕਮ ਬਣ ਗਏ, ਇੱਕ ਉਲਾਦ ਦੇ ਹੀ ਬਹੁਤ ਸਾਰੇ ਘਰਾਣਿਆਂ ਦੇ ਮਿਲਣ ਚੋਂ ਕੋਮਾਂ ਬਣ ਦੀਆਂ ਹਨ ਇਕੁਰ ਹੋਲੀ ੨ ਢੇਰ ਸਾਰੀਆਂ ਕੌਮਾਂ ਬਣ ਗਈਆਂ, ਅਰ ਜਿਕੁਰ ਘਰਾਣਿਆਂ ਦੇ ਬੰਦੋਬਸਤ ਲਈ ਹਾਕਮਾਂ ਦੀ ਲੋੜ ਸੀ, ਇਨ੍ਹਾਂ ਕੌਮਾਂ ਦੇ ਬਾਨਣੂ ਬੰਨਣ ਲਈ ਬੀ ਹਾਕਮਾਂ ਦੀ ਲੋੜ ਪਈ, ਇਕੁਰ ਰਾਜੇ ਜਾਂ ਪਾਤਸ਼ਾਹ ਬਣੇ, ਅਰ ਕਿਉਂ ਜੋ ਇਨ੍ਹਾਂ ਦੇ ਘਰਾਣੇ ਨੂੰ ਕੌਮ ਦੇ ਹੋਰ ਘਰਾਣਿਆਂ ਨਾਲੋਂ ਵਧੀਕ ਵਸੀਕਾਰ ਸੀ, ਬਾਹਲਾ ਉਨ੍ਹਾਂ ਦੀ ਮੌਤ ਦੇ ਪਿੱਛੋਂ ਉਨ੍ਹਾਂ ਦੀ ਉਲਾਦ ਹੀ ਹਾਕਮ ਬਣਨ ਲੱਗੀ।

ਇਕੁਰ ਦੁਨੀਆਂ ਵਿਚ ਪਾਤਸ਼ਾਹੀ ਦੀ ਨੀਹ ਪਈ, ਪਰ ਜਿਉਂ ੨ ਸਮਾਂ ਬੀਤਦਾ ਗਿਆ ਹਰ ਕੋਮ ਵਿੱਚ ਰਾਜ ਦਾ ਢੰਗ ਥੀ ਹੋਰ ਹੁੰਦਾ ਗਿਆ, ਇਸ ਸਮੇਂ ਬਾਜੇ ਦੇਸ਼ਾਂ ਵਿਚ ਪਾਤਸ਼ਾਹ