ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/266

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੫)

ਦਯਾ ਨ ਤੋਰ ਸੁਭਾਉ ਵਿੱਚ ਨਾ ਗੁੱਸਾ ਗਡਿਆਂ।
ਛੋਟਿਆਂ ਪੁਰ ਕ੍ਰਿਪਾਨਹੀਂ ਹੈ ਅਦਬਨਵਡਿਆਂ।
ਰੰਕ ਰਾਉ ਦਰਬਾਰ ਵਿੱਚ ਸਭ ਇੱਕ ਸਮਾਨਾ।
ਥਰ ੨ ਕੰਬਣ ਮਿਤ ਪਏ ਅਰ ਸਤ੍ਰ ਨਾਨਾ॥
ਸੰਗੀ ਨਹੀਂ ਸਿਆਣੂਆਂ ਅਨਜਾਣ ਨੂੰ ਮਿਤ੍ਰ॥
ਯਾਰ ਨ ਹਿੰਦੂ ਮੁਸਲਮਾਨ ਫਿਰ ਨਾ ਕੋਈ ਸਤ੍ਰ॥
ਤੇਰੇ ਮਤ ਵਿੱਚ ਕਿਸੇ ਦੀ ਹੈ ਰਈ ਨ ਰਾਈ॥
ਖੁੱਲਾ ਬੱਧਾ ਇੱਕ ਸਾ ਤੈਨੂੰ ਦ੍ਰਿਸ਼ਟਾਈ॥
ਬਹੁਤ ਪੁਰਾਣੀ ਪ੍ਰੀਤ ਨੂੰ ਪਲ ਵਿੱਚ ਭੁਲਾਵੇਂ।
ਕਈ ਵਰਿਹਾਂ ਦੀ ਮਿਤ੍ਰਾ ਵਿੱਚ ਖਾਕ ਰੁਲਾਵੇਂ।
ਵਰਤਾਵਾ ਤੇਰਾ ਵੱਖਰਾ ਇਸ ਜਗ ਥੋਂ ਨਜ਼ਾਰਾ।
ਕੋਰਾ ਤੇਰੇ ਜਿਹਾ ਜਗ ਸੁਨਿਆ ਨ ਨਿਹਾਰਾ॥
ਰਬ ਜਾਣੇ ਨਿਜ ਹਠ ਤੇ ਕਦੀ ਆ ਥੀ ਜਾਵੇ।
ਪਿਉ ਦੇ ਹੱਥੋਂ ਪੁਤ ਦਾ ਚਾ ਗਲਾ ਕਟਾਵੇ।
ਓਹ ਨਯਾਂਉ ਇਸ ਜੋਰ ਪੁਰ ਹੈ ਤੇਰਾ ਦਾਵਾ।
ਮੈਥੋਂ ਹੀ ਜੜ ਚੈਨ ਦੀ ਜਗ ਵਿੱਚ ਸੁਹਾਵਾ॥
ਤੂੰ ਮਿਤਾਂ ਦਾ ਰਖਤ ਹੈ ਘਾਇਲ ਦਿਲ ਭਾਰਾ।
ਮੈਨੂੰ ਕੋਈ ਨ ਭਾਸਦਾ ਓਪਰਾ ਦੁਪਿਆਰਾ।