ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/267

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੬)

ਦਯਾ ਨਾਮ ਹੈ ਖਾਸ ਮਮ ਕੰਮ ਕਿਰਪਾ ਕਰਨਾ।
ਉਜੜੇ ਥੇਹ ਵਸਾਵਾਂਫਿਰਦੀਅਸਰਦੀਸਰਨਾ।
ਰਬ ਦੀ ਚੰਗੀ ਦਾਤ ਦਾ ਮੈ ਖਰਾ ਬਹਾਨਾ।
ਕਾਰ ਰਵਾਈ ਲੋਕਾਂ ਦੀ ਵਿੱਚ ਮੈ ਹਾਂ ਇਕਾਨਾ।
ਉਜਰ ਮੇਰੇ ਸਰਕਾਰ ਵਿੱਚ ਹੋ ਜਾਣ ਕਬੂਲੇ।
ਅਪਰਾਧੀ ਬੀ ਬਖਸ਼ੀਅਨ ਓਹ ਜਾਵਣ ਫੂਲੇ।
ਮੇਰੇ ਸੀਲ ਸੁਭਾਉ ਨੂੰ ਜਾਣਨ ਅਪਰਾਧੀ।
ਹਤਿਆਰੇ ਪੁਰ ਥੀ ਕਦੀ ਤਲਵਾਰ ਨ ਸਾਧੀ।
ਦੁਖ ਕਿੱਕਰ ਮੇਰੇ ਸਾਮਨੇ ਉਲਟੇ ਹੋ ਜਾਵਣ।
ਆਵਣ ਰੋਂਦੇ ਪਿੱਟਦੇ ਹਸਦੇ ਸਿੰਧਾਵਣ।
ਸੀਲ ਨਿੰਮਤਾ ਦਾਨ ਪੁੰਨ ਹਿਤ ਕੋਮਲਤਾਈ।
ਇਹ ਮੇਰੀ ਸਰਕਾਰ ਦੇ ਸਭ ਨੌਕਰ ਭਾਈ।
ਜਦ ਉਦਾਰਤਾ ਦੀ ਨਦੀ ਮਮ ਠਾਠਾ ਮਾਰੇ।
ਨਸਦੇ ਨਾ ਉੱਮੈਦ ਹੋ ਗਮ ਸਾਰੇ ਭਾਰੇ।
ਮੈਂ ਹੀਂ ਮਿੱਸਰ ਦੇਸ ਥੋਂ ਯੂਸਫ਼ ਛੁਡਵਾਯਾ।
ਡੁਬਦਾ *ਪੋਤ ਅਯੂਬ ਦਾ ਮੈਂ ਪਾਰ ਲੰਘਾਯਾ॥



  • ਜਹਾਜ