ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/277

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੬)

ਜੌਹਰ ਹੋ ਤੁਸੀਂ ਜਿਸਦੇ ਹੈ ਇੱਕੋ ਖਾਣੀ।
ਇੱਕਬੋ ਇੱਕ ਵਧੀਕ ਤੁਮ ਸਭ ਜਾਣਤ ਪ੍ਰਾਣੀ।
ਸੱਚ ਕਹਾਂ ਤੂੰ ਸੁਣ ਦਯਾ ਕੁਝ ਝੂਠ ਨ ਜਾਣੀ॥
ਬਾਝ ਆਤਮਾ ਦੇਹ ਤੂੰ ਜੇ ਨਕਾਂਉ ਨ ਜਾਣੀ।
ਸੁਣ ਤੂੰਨਯਾਉਨ ਵਾਲ ਭਰ ਮੈਂ ਪਰਕ ਕਹਾਂਗੀ।
ਮੰਧੀ ਅਖ ਸਮ ਦਯਾ ਬਿਨ ਤੂੰ ਸਚ ਕਹਾਂਗੀ।
ਤੁਸੀਂ ਦੋਵੇਂ ਹੀ ਜਗਤ ਦੇ ਸੁਖ ਪੂੰਜੀ ਵਾਲੇ।
ਸੋਹਣੇ ਫੁੱਲ ਤੇ ਉਸ ਸਮੇਂ ਛਬ ਦੇਤ ਨਿਰਾਲੇ।
ਚੁਕਦਾ ਝਗੜਾ ਇੰਉ ਸੁਣੋ ਜੇ ਮੇਰੀ ਮੰਨੋ।
ਨਾਂ ਮੰਨੋ ਤਾਂ ਕੀ ਕਰਾਂ ਹੈ ਮੱਥਾ ਭੰਨੋ।
ਬਿੰਦਕ ਵਿੱਚ ਮੈਂ ਦੁਹਾਂ ਨੂੰ ਝੂਠਿਆਰ ਦਿਖਾਵਾਂ।
ਕੰਨ ਕਰੋ ਦਿਲ ਦੇ ਸੁਣੋ ਮੈਂ ਕਹਕੇ ਜਾਵਾਂ।
ਜਾਤਾ ਸੀ ਬੁਧਮਾਨ ਹੋ ਕੰਮ ਕਰਤ ਭਲੇਰੇ॥
ਪਰ ਮੈ ਲੀਤਾ ਪਰਖ ਹੁਣ ਲੜਵੈਯੇ ਢੇਰੇ।
ਮੂਲੋਂ ਭੇਦ ਨ ਕੁਝ ਹੈ ਕਿੰਉ ਮਾਰਤ ਟਕਰਾਂ।
ਕਿਉ ਇੱਕੋ ਹੋ ਝਗੜਦੇ ਲੜਦੇ ਸਮ ਕੁਕੜਾਂ।
ਓਹੋ ਇੱਕੋ ਚੀਜ ਹੈ ਜੋ ਨਕਾਂਉ ਕਹਾਵੇ॥
ਦੁਖੀ ਦੁਹਾਈ ਸੁਣਨ ਦਾ ਹੀ ਕੰਮ ਦਿਖਾਵੇ।