ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨)

ਦੇ ਕੰਮ ਨੂੰ ਤਕੜਿਆਂ ਪੱਠਿਆਂ ਨਾਲ ਚੰਗੀ ਤਰ੍ਹਾਂ ਸਹਾਰ ਸੱਕੇ, ਪਿਛਲਾ ਭਾਗ ਨਿਰਬਲ ਤੇ ਪਤਲਾ ਹੈ, ਛੇਕ ਕੱਢਣ ਲਈ ਖੋਪਰੀ ਲੰਮੀ ਤੇ ਚੌੜੀ ਹੈ, ਅਰ ਨੱਕ ਕਰੜਾ ਤੇ ਹੱਡੀ ਦਾਰ ਹੈ, ਗੱਲ ਕੀ ਅੰਨੇ ਚੂਹੇ ਨੂੰ ਦੇਖਕੇ ਕਿਰਪਾਲੁ ਪਰਮੇਸਰ ਦੀ ਕਾਰੀ ਗਰੀ ਦਿੱਸਦੀ ਹੈ, ਕਿ ਜਿਸ ਜਨੌਰ ਨੇ ਜਿਸ ਪ੍ਰਕਾਰ ਦਾ ਜੀਵਨ ਬਤੀਤ ਕਰਨਾ ਹੁੰਦਾ ਹੈ, ਉਸਨੂੰ ਸਮਿਆਨ ਬੀ ਉਹੋ ਜਿਹੇ ਬਖਸ਼ ਦਿੰਦਾ ਹੈ।।
ਇਸ ਨਿੱਕੇ ਜਿਹੇ ਜਨੌਰ ਦੀ ਮਿਹਨਤ ਤੇ ਪੁਰਖਾਰਥ ਦੇਖਣ ਦੇ ਜੋਗ ਹੈ, ਜਦ ਪੁੱਟਦਾ ਹੈ ਤਾਂ ਧਰਤੀ ਪੁਰ ਮਿੱਟੀ ਦੇ ਨਿੱਕੇ ੨ ਢੇਰ ਲਗਦੇ ਜਾਂਦੇ ਹਨ, ਇੱਕ ਰਾਤ ਵਿੱਚ ਇਹੋ ਜਿਹੇ ਬਹੁਤ ਢੇਰ ਲਾ ਦਿੰਦਾ ਹੈ, ਅਰ ਉਨ੍ਹਾਂ ਥੋਂ ਮਲੂਮ ਹੁੰਦਾ ਹੈ ਕਿ ਪੁਟਦਾ ਹੋਇਆ ਕਿਥੋਂ ਤੀਕ ਪਹੁੰਚ ਗਿਆ ਹੈ, ਜਦ ਥੱਕ ਜਾਂਦਾ ਹੈ ਤਾਂ ਆਪਣੇ ਵਿਸਰਾਮ ਦੀ ਥਾਂ ਪੁਰ ਜਿੱਥੇ ਪਤਰ ਤੇ ਘਾਹ ਦਾ ਵਿਛੌਣਾ ਹੁੰਦਾ ਹੈ, ਜਾਕੇ ਸੌਂ ਜਾਂਦਾ ਹੈ, ਅਰ ਅਰਾਮ ਕਰਕੇ ਫੇਰ ਮਿਹਨਤ ਕਰਨ ਲੱਗ ਪੈਂਦਾ ਹੈ, ਬਹੁਤ ਸਾਰਿਆਂ ਬਾਲ ਨੂੰ ਅੰਨੇ ਚੂਹੇ ਦੇ ਉਦਾਹਰਨ ਪੁਰ ਤੁਰਨਾ ਚਾਹੀਦਾ ਹੈ, ਜੋ ਨਾ ਜੰਮਕੇ ਪੜ੍ਹਦੇ ਹਨ, ਨਾ ਜੰਮਕੇ ਖੇਡਦੇ ਹਨ, ਸਗੋਂ ਹਰ ਕੰਮ ਨੂੰ ਅਧੂਰਾ ਹੀ ਛੱਡ ਦਿੰਦੇ ਹਨ॥