ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੪੭)
ਬੋਥੀ ਹੋ ਜਾਂਦੀ ਹੈ, ਘੋੜੇ ਦੇ ਸਵਾਰ ਨੂੰ ਈਹੋ ਜਿਹੀਆਂ ਥਾਵਾਂ ਪੁਰ ਪੈਂਡਾ ਕਰਨਾ ਵੱਡਾ ਔਖਾ ਹੈ, ਕਿੰਉ ਜੋ ਘੋੜੇ ਦੇ ਪੈਰ ਭੋਂ ਵਿੱਚ ਖੁੱਭ ਜਾਂਦੇ ਹਨ, ਅਰ ਸਵਾਰ ਤੇ ਘੋੜਾ ਦੋਵੇਂ ਡਿੱਗ ਪੈਂਦੇ ਹਨ, ਇਸ ਪ੍ਰਕਾਰ ਦੇ ਚੂਹੇ ਜੜਾਂ, ਘਾਹ, ਅਰ ਦਾਣੇ ਖਾਂਦੇ ਹਨ, ਕੰਹਦੇ ਹਨ ਕਿ ਮਦੀਨ ਇੱਕ ਸੂਏ ਵਿੱਚ ਸੋਲਾਂ ਬੱਚੇ ਦਿੰਦੀਆਂ ਹਨ, ਅਰ ਇਸ ਲਈ ਕੁਝ ਅਚਰਜ ਨਹੀਂ ਕਿ ਉਹ ਹਿੰਦੁਸਤਾਨ ਵਿੱਚ ਇਸ ਆਖਰ ਮਾਰ ਦੇ ਲਝਦੇ ਹਨ॥
ਚੂਹਿਆਂ ਦਾ ਸੁਭਾਵ ਚਿੜ ਚਿੜਾ ਹੁੰਦਾ ਹੈ, ਪਰ ਜੇ ਗਿਝਾਓ ਤਾਂ ਗਿਝ ਜਾਂਦੇ ਹਨ, ਕਿ ਆਪਣੇ ਲਚਾਰ ਤੇ ਦੁਖੀ ਸਾਥੀਆਂ ਪੁਰ ਵੱਡੀ ਦਇਆ ਕਰਦੇ ਹਨ, ਇੱਕ ਅੰਨੇ ਚੂਹੇ ਦੀ ਵਾਰਤਾ ਕਰਦੇ ਹਨ, ਕਿ ਦੋ ਜੁਆਨ ਚੂਹੇ ਇਸਨੂੰ ਭੋਜਨ ਖੁਆਇਆ ਕਰਦੇ ਸਨ॥
ਹੁਣ ਅਸੀਂ ਸਗਾਬੀ ਦਾ ਵਰਣਨ ਕਰਦੇ ਹਾਂ, ਜੋ ਕੁਤਰਨ ਵਾਲੇ ਜਨੌਰਾਂ ਵਿਚੋਂ ਸਭ ਥੋਂ ਅਚਰਜ ਹੈ, ਅਚਰਜ ਕਾਰੀਗਰੀ ਤੇ ਮੇਹਨਤ ਨਾਲ ਘਰ ਬਣਾਉਂਦਾ ਹੈ, ਇਹ ਜਨੌਰ ਕੋਈ ਤਿੰਨ ਫੁੱਟ ਲੰਮਾ ਹੁੰਦਾ ਹੈ, ਪੂਛ ਚੌੜੀ ਤੇ ਇੱਕ ਫੁੱਟ ਦੇ ਲਗ ਭਗ ਲੰਮੀ ਹੁੰਦੀ ਹੈ, ਅਰ ਸਾਰੇ ਸਰੀਰ ਪੁਰ ਭੂਸਲੇ