ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੩)

ਤੇਂਦੂਆ ਇਨ੍ਹਾਂ ਦੀ ਗਿੱਚੀ ਫੜਦਾ ਹੈ, ਤਾਂ ਕੰਡੇ ਚੁਭ ਜਾਂਦੇ ਹਨ॥

ਚਿਤ੍ਰਾ ਬੀ ਤੇਂਦੂਏ ਦੀ ਭਾਂਤ ਵਿਚੋਂ ਹੈ, ਪਰ ਇਸ ਥੋਂ ਛੋਟਾ, ਤੁਸਾਂ ਬੀ ਡਿੱਠਾ ਹੋਊ, ਕਿ ਕਿਹਾ ਸਾਫ ਸੁਥਰਾ ਤੇ ਬਾਂਕਾ ਜਨੌਰ ਹੈ, ਅਰਬੀ ਕੁਤੇ ਵਾਙੂ ਇਸਦਾ ਲੱਕ ਪਤਲਾ ਹੁੰਦਾ ਹੈ, ਅਰ ਕਵੀ ਲੋਕ ਇਸਦਾ ਦ੍ਰਿਸ਼੍ਟਾਂਤ ਦਿੰਦੇ ਹੁੰਦੇ ਹਨ, ਹਿੰਦੁਸਤਾਨ ਵਿਚ ਚਿਤ੍ਰਿਆਂ ਨੂੰ ਸ਼ਿਕਾਰ ਲਈ ਸਿਖਾਉਂਦੇ ਹਨ, ਜਾਣਦੇ ਹੋ ਇਨ੍ਹਾਂ ਨੂੰ ਕਿਕੁਰ ਫੜਦੇ ਹਨ? ਚਿੜਿਆਂ ਦਾ ਨੇਮ ਹੈ ਕਿ ਇਕ ਦਿਨ ਸ਼ਿਕਾਰ ਕਰਦੇ ਹਨ, ਅਰ ਢਿਡ ਤੁੱਨ ਕੇ ਭਰ ਲੈਂਦੇ ਹਨ, ਫੇਰ ਦੋ ਦਿਨ ਆਪਣੇ ਘੁਰੇ ਵਿਚ ਪਏ ਮੌਜਾਂ ਮਾਣਦੇ ਹਨ, ਤੀਜੇ ਦਿਨ ਤੜਕੇ ਹੀ ਦੋ ਤਿਨ ੲਕੱਠੇ ਹੋਕੇ ਜੰਗਲ ਵਿਚ ਕਿਸੇ ਬ੍ਰਿਛ ਦੇ ਪਾਸ ਆਉਂਦੇ ਹਨ, ਅਰ ਉਸਦੇ ਛਿੱਲੜ ਲਾਹ ੨ ਕੇ ਆਪਣੇ ਨੌਂਹ ਤਿਖੇ ਕਰਦੇ ਹਨ, ਫੇਰ ਸ਼ਿਕਾਰ ਦੀ ਭਾਲ ਵਿਚ ਨਿਕਲਦੇ ਹਨ, ਜਦ ਇਨ੍ਹਾਂ ਨੂੰ ਫੜਨਾ ਹੁੰਦਾ ਹੈ ਤਾਂ ਇਨ੍ਹਾਂ ਬ੍ਰਿਛਾਂ ਹੇਠ ਰਸੀਆਂ ਨਾਲ ਜਾਲ ਬੰਨ ਕੇ ਵਿਛਾ ਦਿੰਦੇ ਹਨ, ਚਿਤ੍ਰਿਆਂ ਦੇ ਪੈਰ ਇਨ੍ਹਾਂ ਵਿਚ ਫਸ ਜਾਂਦੇ ਹਨ, ਅਰ ਓਹ ਫੜੇ ਜਾਂਦੇ ਹਨ, ਛੀ ਮਹੀਨੇ ਤੀਕ ਇਨ੍ਹਾਂ ਦੀਆਂ ਅੱਖਾਂ ਪੁਰ ਟੋਪ ਚੜ੍ਹਾਈ ਰਖਦੇ ਹਨ, ਅਰ ਵਿਹਲ ਵੇਲੇ ਤੀਵੀਆਂ ਤੇ ਬਾਲ