ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੦)

ਖਾਂਦੇ ਹਨ, ਪੈਲੀਆਂ ਦੇ ਜੱਟ ਬੀ ਇਨ੍ਹਾਂ ਦੀ ਜਾਨ ਨੂੰ ਰੋਂਦੇ ਹਨ॥

ਲੂਮੜੀ ਬੀ ਇੱਸੇ ਭਾਂਤ ਵਿੱਚੋਂ ਹੈ, ਇਹ ਦੀਆਂ ਨਿੱਕੀਆਂ ੨ ਟੰਗਾਂ ਹੁੰਦੀਆਂ ਹਨ, ਬੂਥੀ ਨੋਕਦਾਰ, ਲੰਮੀ ੨ ਪਸ਼ਮ, ਗੁੱਛੇ ਦਾਰ ਪੂਛ, ਵਾਲਾਂ ਦਾ ਰੰਗ ਕਾਲਾ ਜਿਹਾ, ਪਰ ਇਨ੍ਹਾਂ ਵਿੱਚ ਕਾਲੇ ਤੇ ਚਿੱਟੇ ਵਾਲ ਵੀ ਹੁੰਦੇ ਹਨ॥

ਹਿੰਦੁਸਤਾਨ ਦੀ ਸਧਾਰਣ ਲੂਮੜੀ ਦੋ ਫੁਟਾਂ ਥੋਂ ਘਟ ਹੀ ਲੰਮੀ ਹੁੰਦੀ ਹੈ, ਅਰ ਉਸਦੀ ਪੂਛ ਇਕ ਫੁਟ ਲੰਮੀ ਹੁੰਦੀ ਹੈ, ਜਾਂ ਕੁਝਕ ਵਧੀਕ, ਬਾਹਲਾ ਖੁਲੇ ਮੈਦਾਨਾਂ ਵਿਚ ਟੋਏ ਪੁੱਟ ੨ ਕੇ ਰੰਹਦੀ ਹੈ, ਘੁਰਣੇ ਦੇ ਵਿਚ ਕਈ ਬੂਹੇ ਰਖਦੀ ਹੈ ਕਿ ਜੇ ਵੈਰੀ ਇਕ ਰਾਹ ਰੋਕ ਲਵੇ, ਤਾਂ ਦੂਜੇ ਰਾਹੋਂ ਨੱਸ ਜਾਵੇ, ਹਰ ਚੀਜ ਖਾਂਦੀ ਹੈ, ਨਿੱਕੇ ਮੋਟੇ ਪੰਛੀ, ਚੂਹੇ, ਚੂਹੀਆਂ, ਫਲ ਆਦਿਕ॥

ਅੰਗ੍ਰੇਜਾਂ ਦੇ ਦੇਸ ਇਨ੍ਹਾਂ ਦਾ ਸ਼ਿਕਾਰ ਕੁੱਤਿਆਂ ਨਾਲ ਬਹੁਤ ਕਰਦੇ ਹਨ, ਇਸ ਵੇਲੇ ਇਨ੍ਹਾਂ ਦਾ ਛਲ ਦੇਖਣ ਦੇ ਜੋਗ ਹੁੰਦਾ ਹੈ, ਕੁੱਤੇ ਇਸਦੀ ਬੂ ਸੁੰਘਦੇ ੨ ਇਸਦਾ ਪਿੱਛਾ ਕਰਦੇ ਹਨ, ਇਹ ਕੀ ਕਰਦੀ ਹੈ ਕਿ ਜੇ ਕਦੀ ਕਿਸੇ ਨਦੀ ਨਾਲੇ ਵਿਚ ਉਤਰ ਕੇ ਆਪਣੀ ਮੁਸ਼ਕ ਗੁਆ ਬੈਠਦੀ ਹੈ, ਕਦੀ ਸਿੱਧੀ ਨੱਸ-