ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੬)

ਇਨ੍ਹਾਂ ਦਾ ਮਨ ਭਾਉਂਦਾ ਖਾਜਾ ਹੈ, ਅਰ ਇਨ੍ਹਾਂ ਦਾ ਗੁਜਾਰਾ ਬਾਹਲਾ ਚੂਹਿਆਂ, ਕੀੜਿਆਂ ਮਕੌੜਿਆਂ ਤੇ ਪੰਛੀਆਂ ਪੁਰ ਹੈ॥

ਮੁਸ਼ਕ ਬਿਲਾਈ ਦੀ ਪੂਛ ਦੇ ਹੇਠ ਇਕ ਥੈਲੀ ਹੁੰਦੀ ਹੈ, ਉਸ ਵਿਚੋਂ ਇਕ ਪ੍ਰਕਾਰ ਦੀ ਸੁਗੰਧ ਨਿਕਲਦੀ ਹੈ, ਇਸੇ ਲਾਲਚ ਪਿੱਛੇ ਲੋਕ ਫੜਦੇ ਹਨ, ਪਰ ਮਾਰ ਨਹੀਂ ਸਿਟਦੇ ਸਗੋਂ ਪਾਲਦੇ ਹਨ, ਕਿ ਸਦਾ ਦੀ ਲਈ ਸੁਗੰਧਿ ਦਾ ਭੰਡਾਰਾ ਭਰਿਆ ਰਹੇ, ਇਹ ਜਨੌਰ ਵਢਦਾ ਬਹੁਤ ਬੁਰਾ ਹੈ, ਇਸ ਲਈ ਜਦ ਸੁਗੰਧਿ ਕਢਣੀ ਹੁੰਦੀ ਹੈ, ਤਾਂ ਮਾਲਕ ਇਸ ਨੂੰ ਹੱਥ ਨਹੀਂ ਲਾਉਂਦਾ, ਸਗੋਂ ਅਜਿਹੇ ਭੀੜੇ ਲੰਮੇ ਪਿੰਜਰੇ ਵਿਚ ਬੰਦ ਕਰ ਦਿੰਦਾ ਹੈ, ਕਿ ਉਹ ਉਸ ਵਿਚ ਮੁੜ ਨਹੀਂ ਸਕਦਾ, ਫੇਰ ਇਕ ਚਮਚਾ ਲੈਕੇ ਥੈਲੀ ਵਿਚੋਂ ਸੁਗੰਧ ਵਾਲੀ ਚੀਜ ਖੁਰਚ ਲੈਂਦਾ ਹੈ, ਅਰ ਜਨੌਰ ਨੂੰ ਪਿੰਜਰੇ ਵਿਚੋਂ ਕਢਦਾ ਹੈ, ਪਿਛੋਂ ਹੋਰ ਖਸ਼ਬੂ ਦਾਰ ਵਸਤ ਕਠੀ ਹੋ ਜਾਂਦੀ ਹੈ॥

ਹਿੰਦੁਸਤਾਨ ਦੇ ਅਡ ਦੇ ਭਾਗਾਂ ਵਿਚ ਇਨ੍ਹਾਂ ਦੀਆਂ ਤਿੰਨ ਭਾਂਤਾਂ ਲਝਦੀਆਂ ਹਨ, ਸਧਾਰਣ ਮੁਸ਼ਕ ਬਿਲਾਈ ਕੋਈ ਦੋ ਫੁਟ ਲੰਮੀ ਹੁੰਦੀ ਹੈ ਅਰ ਇਸਦੀ ਪੂਛ ਕੋਈ ਸਵਾ ਫੁਟ, ਇਸ ਦਾ ਰੰਗ ਭੂਰਾ ਜਿਹਾ ਮਿਟੀ ਰੰਗਾ ਹੁੰਦਾ ਹੈ, ਅਰ ਇਸ ਪੁਰ ਕਾਲੀਆਂ ਲੀਹਾਂ ਹੁੰਦੀਆਂ ਹਨ, ਇਹ ਨਿੱਕੇ ਮੋਟੇ ਜਨੌਰ ਆਂਡੇ,