ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੭)

ਕੀੜੇ, ਡੱਡੂ, ਸੱਪ, ਅਰ ਕੀੜੇ ਮਕੌੜੇ ਖਾਂਦੀ ਹੈ, ਸਭ ਥੋਂ ਵੱਡੀ ਝੀਲ ਦੀ ਮੁਸ਼ਕ ਬਿਲਾਈ ਤਿੰਨ ਫੁੱਟ ਤਕ ਲੰਮੀ ਹੁੰਦੀ ਹੈ, ਮੁਸ਼ਕ ਬਿਲਾਈ ਏਸ਼ੀਆ ਦੇ ਹੋਰਨਾਂ ਭਾਗਾਂ ਵਿਚ ਬੀ ਲਭਦੀ ਹੈ, ਅਰ ਅਫਰੀਕਾ ਵਿਚ ਤਾਂ ਬੇ ਓੜਕ ਹਨ॥

ਬ੍ਰਿਛੀ ਬਿਲਾਈ ਲੰਮਾਈ ਵਿਚ ਦੋ ਕੁ ਫੁੱਟ ਹੁੰਦੀ ਹੈ, ਉਸ ਦਾ ਰੰਗ ਭੂਰਾ ਕਾਲੀ ਭਾ ਮਾਰਦਾ ਹੈ,ਅਰ ਇਸ ਪੁਰ ਅਡ ੨ ਤਰ੍ਹਾਂ ਦੇ ਟਿਮਕਣੇ ਤੇ ਲੀਹਾਂ ਹੁੰਦੀਆਂ ਹਨ, ਚੂਹੇ, ਕੋੜ੍ਹ ਕਿੱਰਲੀਆਂ, ਨਿਕੇ ੨ ਪੰਛੀ, ਆਂਡੇ, ਕੀੜੇ ਮਕੌੜੇ ਅਰ ਮੇਵੇ ਆਦਿਕ ਖਾਂਦੀ ਹੈ, ਬਿੱਲੀ ਵਾਂਙੂ ਇਹ ਥੀ ਬ੍ਰਿਛਾਂ ਪੁਰ ਸੌਖ ਤੇ ਫੁਰਤੀ ਨਾਲ ਚੜ੍ਹ ਜਾਂਦੀ ਹੈ, ਬਾਹਲਾ ਬ੍ਰਿਛਾਂ ਵਿਚ ਰੰਹਦੀ ਹੈ, ਬਹੁਧਾ ਨਰੇਲ ਤੇ ਤਾੜ ਦੇ ਬ੍ਰਿਛ ਵਿਚ, ਅਰ ਆਖਦੇ ਹਨ ਕਿ ਤਾੜੀ ਅਰਥਾਤ ਤਾੜ ਦਾ ਰਸ ਇਸ ਨੂੰ ਬਹੁਤ ਭਾਉਂਦਾ ਹੈ, ਬੰਗਾਲ ਅਰ ਦੱਖਣ ਵਿਚ ਬਾਹਲਾ ਲਝਦੀ ਹੈ, ਕਈ ਲੋਕ ਇਸ ਨੂੰ ਪਾਲਦੇ ਬੀ ਹਨ, ਅਰ ਇਹ ਗਿਝ ਬੀ ਚੰਗੀ ਜਾਂਦੀ ਹੈ, ਭਾਵੇਂ ਇਹ ਮੁਸ਼ਕ ਬਿਨਾਈ ਦੇ ਭਾਈਚਾਰੇ ਵਿਚੋਂ ਹੈ, ਪਰ ਨਾ ਇਸ ਵਿੱਚ ਉਡੀ ਸੁਗੰਧਿ ਹੁੰਦੀ ਹੈ, ਅਰ ਨਾਹੀਂ ਉਡੀ ਤਿੱਖੀ॥

ਨਿਉਲ ਬੀ ਇੱਸੇ ਪ੍ਰਕਾਰ ਦਾ ਜਨੌਰ ਹੈ, ਇਸ ਦਾ ਕੁਝ ਸਮਾਚਾਰ ਤੁਸੀਂ ਦੂਜੀ ਪੋਥੀ ਵਿੱਚ ਪੜ੍ਹ ਚੁੱਕੇ ਹੋ, ਇਹ ਅਜਿਹਾ