ਪੰਨਾ:ਪੰਜਾਬੀ ਪੱਤਰ ਕਲਾ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

-ਸ-

ਰੋਟਰੀ ਆਦਿ ਮਸ਼ੀਨਾਂ ਅਜੇ ਵਰਤੋਂ ਵਿਚ ਨਹੀਂ ਆਉਣ ਲੱਗੀਆਂ। ਉਹੀ ਪੁਰਾਣਾ ਅੱਖਰਾਂ ਨੂੰ ਜੋੜ ਜੋੜ ਕੇ ਛਾਪਣ ਵਾਲਾ ਤਰੀਕਾ ਪਰਚਲਤ ਹੈ ਜੋ ਸਮਾ ਭੀ ਬਹੁਤ ਲੈਂਦਾ ਹੈ ਤੇ ਉੱਨੀ ਸਫ਼ਾਈ ਤੇ ਸੁਹੱਪਣ ਪੈਦਾ ਭੀ ਨਹੀਂ ਹੋਣ ਦਿੰਦਾ। ਪੰਜਾਬੀ ਪੱਤਰਕਾਰੀ ਲਈ ਟੈਲੀਪ੍ਰਿੰਟਰ ਬਣਾਉਣ ਵਲ ਅਜੇ ਕਿਸੇ ਦਾ ਧਿਆਨ ਹੀ ਨਹੀਂ ਗਿਆ। ਅਜ ਦੇ ਬਦਲੇ ਹੋਏ ਹਾਲਾਤ ਵਿਚ਼ ਜਦ ਕਿ ਪਟਿਆਲਾ ਯੂਨੀਅਨ ਤੇ ਪੰਜਾਬ ਵਿਚ ਪੰਜਾਬੀ, ਜਨਤਾ ਦੀ ਮਾਤ-ਭਾਖਾ ਹੋਣ ਦੀ ਹੈਸੀਅਤ ਵਿਚ ਸਤਿਕਾਰ ਪਰਾਪਤ ਕਰ ਰਹੀ ਹੈ ਤੇ ਸਰਕਾਰੀ ਆਸ਼ਰਮਾਂ ਵਿਚ ਭੀ ਇਸ ਦੀ ਕੁਝ ਪੁੱਛ ਪਰਤੀਤ ਹੋਣ ਲਗ ਪਈ ਹੈ, ਪੰਜਾਬੀ ਪੱਤਰਕਲਾ ਦੇ ਸਾਹਮਣੇ ਇਕ ਨਵਾਂ ਭਵਿਖਤ ਉਜਾਗਰ ਹੋ ਰਿਹਾ ਹੈ। ਪੰਜਾਬੀ ਪੜ੍ਹਨ ਵਾਲਿਆਂ ਦਾ ਘੇਰਾ ਜਿਵੇਂ ਜਿਵੇਂ ਚੌੜਾ ਹੁੰਦਾ ਜਾਏਗਾ ਅਖ਼ਬਾਰਾਂ ਦੀ ਮੰਗ ਵਧਦੀ ਜਾਏਗੀ। ਹੁਣ ਪੱਤਰਕਾਰਾਂ ਦਾ ਫ਼ਰਜ਼ ਹੋਵੇਗਾ ਕਿ ਉਹ ਅਪਣੇ ਸੌੜੇ ਘੇਰੇ ਵਿਚੋਂ ਨਿਕਲ ਕੇ ਪੱਤਰਕਲਾ ਨੂੰ ਜਨਤਾ ਦੀ ਠੀਕ ਅਗਵਾਈ ਕਰਨ ਤੇ ਉਸ ਦੇ ਸੁਹਜ ਸਵਾਦ ਨੂੰ ਸੰਵਾਰਨ ਲਈ ਇਕ ਸੁਚੱਜਾ ਵਸੀਲਾ ਬਲਾਉਣ। ਇਹ ਆਪਣੇ ਆਪ ਵਿਚ ਇਕ ਉਚਾ ਤੇ ਨੇਕ ਕਰਤੱਵ ਹੈ ਤੇ ਇਕ ਸਾਊ ਜੀਵਨ ਦਾ ਆਦਰਸ਼ ਬਣ ਸਕਦਾ ਹੈ। ਇਹ ਇਕ ਸੁਪਤਾ ਕਿੱਤਾ ਭੀ ਹੈ ਜਿਸ ਵਿਚ ਪਰਬੀਨਤਾ ਪਰਾਪਤ ਕਰਨ ਲਈ ਬੜੀ ਸੂਝ, ਸਿਖਲਾਈ ਤੇ ਤਜਰਬੇ ਦੀ ਲੋੜ ਹੈ। ਪੱਛਮੀ ਦੇਸਾਂ ਵਿਚ ਇਸ ਮਤਲਬ ਲਈ ਵੱਡੇ ਵੱਡੇ ਕਾਲਜ ਤੇ ਵਿਦਿਆਲੇ ਬਣੇ ਹੋਏ ਹਨ। ਪੰਜਾਬੀ ਪੱਤਰਕਲਾ ਦੇ ਉਪਾਸ਼ਕਾਂ ਲਈ ਭੀ ਕੋਈ ਨਾ ਕੋਈ ਅਜੇਹਾ ਪਰਬੰਧ ਹੋਣ ਚਾਹੀਦਾ ਹੈ। ਛਾਪੇਖਾਨੇ ਵਾਲਿਆਂ ਨੂੰ ਭੀ ਆਪਣੇ ਤਰੀਕਿਆਂ ਵਿਚ ਤਬਦੀਲੀ ਲਿਆਉਣੀ ਪਵੇਗੀ। ਅੱਜ ਕਲ ਦੀਆਂ ਵੱਡੀਆਂ ਮਸ਼ੀਨਾਂ ਕੰਮ ਦੀ ਸਫ਼ਾਈ ਤੇ ਵਪਾਰ ਦੇ ਨੁਕਤੇ ਤੋਂ ਵਧੇਰੇ ਸਫ਼ਲ ਤੇ ਲਾਭਦਾਇਕ ਸਾਬਤ ਹੋ ਸਕਦੀਆਂ ਹਨ। ਪੰਜਾਬੀ ਦੀ ਛਪਾਈ ਵਿਚ ਭੀ ਕਾਫੀ ਸੁਧਾਰ ਦੀ ਲੋੜ ਹੈ।

ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਰਾਤ ਦਿਨ ਇਕ ਕਰ ਕੇ ਜੋ ਮਿਹਨਤ