ਪੰਨਾ:ਪੰਜਾਬੀ ਪੱਤਰ ਕਲਾ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

-ਹ-

ਭਰੀ ਖੋਜ ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ, ਐਡੀਟਰ ਹੱਥ-ਲਿਖਤਾਂ, ਮਹਿਕਮਾ ਪੰਜਾਬੀ ਨੇ ਕੀਤੀ ਹੈ, ਉਹ ਸ਼ਲਾਘਾ ਯੋਗ ਹੈ। ਇਸ ਦੀ ਸੋਧ ਸੰਵਾਰ ਵਿਚ ਪਰੋਫ਼ੈਂਸਰ ਪਰੀਤਮ ਸਿੰਘ, ਐਮ. ਏ,, ਮਹਿੰਦ੍ਰਾ ਕਾਲਜ ਅਤੇ ਪਰੋਫ਼ੈਸਰ ਹਰਬੰਸ ਸਿੰਘ, ਐਮ. ਏ., ਡੇਹਰਾ ਦੂਨ ਨੇ ਜੋ ਅਪਣਾ ਬਹੁ-ਮੁੱਲਾ ਸਮਾ ਦਿੱਤਾ ਹੈ ਉਸ ਲਈ ਮਹਿਕਮਾ ਪੰਜਾਬੀ ਉਨ੍ਹਾਂ ਦਾ ਅਤੀ ਧੰਨਵਾਦੀ ਹੈ। ਇਹ ਪਰੋਫ਼ੈਸਰ ਹਰਬੰਸ ਸਿੰਘ ਦੇ ਸਹਿਯੋਗ ਦਾ ਹੀ ਸਦਕਾ ਹੈ ਕਿ ਅਸੀਂ ਪੰਜਾਬੀ ਪੱਤਰ-ਕਲਾ ਨੂੰ ਨਵੀਨ ਤੇ ਵਿਗਿਆਨਕ ਢੰਗ ਨਾਲ ਪੇਸ਼ ਕਰਨ ਦੇ ਯੋਗ ਹੋਏ ਹਾਂ। ਮੈ ਉਨ੍ਹਾਂ ਸਭ ਪੱਤਰਕਾਰ ਸਜਨਾਂ ਦਾ ਭੀ ਰਿਣੀ ਹਾਂ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪਰਵਾਣ ਕਰ ਕੇ ਬਲੌਕ ਤੋਂ ਹੋਰ ਲੋੜੀਂਦੀ ਵਾਕਫ਼ੀ ਦੇ ਕੇ ਸਾਨੂੰ ਨਿਵਾਜਿਆ ਹੈ।

ਜੇ ਕੋਈ ਪ੍ਰੇਮੀ ਇਸ ਪੁਸਤਕ ਵਿਚ ਦਿੱਤੀ ਵਾਕਫ਼ੀ ਵਿਚ ਹੋਰ ਵਾਧਾ ਕਰਨ ਦੇ ਸੁਝਾਉ ਦੇਣ ਦੀ ਖੇਚਲ ਕਰਨਗੇ ਤਾਂ ਅਸੀਂ ਉਨ੍ਹਾਂ ਦੇ ਦਿਲੋਂ ਧੰਨਵਾਦੀ ਹੋਵਾਂਗੇ।

ਆਸ ਹੈ ਕਿ ਇਹ ਪਰਕਾਸ਼ਨ, ਕੁਝ ਨਵੇਂ ਖਿਆਲ, ਕੁਝ ਨਵਾਂ ਉਤਸਾਹ ਪੈਦਾ ਕਰਨ ਵਿਚ ਸਹਾਈ ਹੋ ਸਕੇਗੀ।

ਪਟਿਆਲਾ

ਗੰਡਾ ਸਿੰਘ

੧੩.੩.੫੩

ਡਾਇਰੈਕਟਰ, ਮਹਿਕਮਾ ਪੰਜਾਬੀ

ਪਟਿਆਲਾ