ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਪੱਤਰ ਕਲਾ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੱਤਰਕਲਾ ਦਾ ਇਤਿਹਾਸ १३ ਅਖੀਰ ਇਕ ਜਹਾਜ਼ ਵਿਚ ਉਸ ਨੂੰ ਵਲਾਇਤ ਭੇਜਿਆ ਗਿਆ ਤੇ ਉਥੇ ਜਾ ਕੇ ਬਿਨਾਂ ਕੁਝ ਦੱਸੇ-ਪੁੱਛੇ ਰਿਹਾ ਕਰ ਦਿੱਤਾ ਗਿਆ । ਇਸ ਤਰ੍ਹਾਂ ‘ਕਲਕੱਤਾ ਜਰਨਲ' ਦੇ ਐਡੀਟਰ ਬਕਿੰਘਮ ਨੂੰ ਕਲਕੱਤੇ ਦੇ ਗਿਰਜੇ ਦੇ ਵੱਡੇ ਪਾਦਰੀ ਦੀ ਸਥਾਪਨਾ ਵਿਰੁੱਧ ਕੁਝ ਲਿਖਣ ਬਦਲੇ ਦੇਸੋਂ ਕੱਢ ਦਿੱਤਾ ਗਿਆ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਅਖ਼ਬਾਰਾਂ ਤੇ ਪੱਤਰਕਾਰਾਂ ਵਿਰੁੱਧ ਕਾਰਵਾਈ ਕੀਤੀ ਗਈ । ਪਰ ਇਕ ਨਵੀਂ ਲਹਿਰ ਜੋ ਚੱਲ ਪਈ ਸੀ ਉਸਦੇ ਵੇਗ ਵਿਚ ਕੋਈ ਫਰਕ ਨਾ ਪਿਆ। ਨਵੇਂ ਅਖਬਾਰ ਨਿਕਲਦੇ ਰਹੇ ਤੇ ਪਤਰਕਾਰੀ ਦੇ ਹੱਕ ਕਾਇਮ ਕਰਨ ਹਿਤ ਅੰਦੋਲਨ ਜਾਰੀ ਰਿਹਾ । ਅੰਗਰੇਜ਼ਾਂ ਦੀ ਦੇਖਾ ਦੇਖੀ ਪੜ੍ਹੇ ਲਿਖੇ ਹਿੰਦੁਸਤਾਨੀਆਂ ਨੇ ਵੀ ਅਖ਼ਬਾਰ ਕੱਢਣੇ ਸ਼ੁਰੂ ਕੀਤੇ। ਸੰਨ ੧੮੧੭ ਵਿਚ ਹਿੰਦੁਸਤਾਨੀਆਂ ਨੂੰ ਅੰਗਰੇਜ਼ੀ ਵਿਦਿਆ ਦੇਣ ਲਈ ਹਕੂਮਤ ਦੀ ਬੜੀ ਸੋਚ ਵਿਚਾਰ ਪਿਛੋਂ ਨਿਸਚਿਤ ਕੀਤੀ ਨੀਤੀ ਅਨੁਸਾਰ ਪਹਿਲਾ ' ਸਕੂਲ ਕਲਕੱਤੇ ਵਿਚ ਜਾਗੋ ਹੋਇਆ । ਇਸ ਸਕੂਲ ਵਿਚ ਬਹੁਤ ਸਾਰੇ ਬੰਗਾਲੀਆਂ ਨੇ ਅੰਗਰੇਜ਼ੀ ਬੋਲੀ ਵਿਚ ਨਿਪੁਣਤਾ ਪਰਾਪਤ ਕੀਤੀ । ਉਨ੍ਹਾਂ ਵਿਚੋਂ ਕਈਆਂ ਦਾ ਅੰਗਰੇਜ਼ੀ ਮੁਹਾਵਰੇ ਤੇ ਇਨਾ ਕਾਬੂ ਸੀ ਕਿ ਉਹ ਅੰਗਰੇਜ਼ਾਂ ਨੂੰ ਵੀ ਮਾਤ ਕਰਦੇ ਸਨ । ਕਾਸ਼ੀ ਪ੍ਰਸਾਦ ਘੋਸ਼ ਨੇ ਹਿੰਦੂ ਇਨਟੈਲੀਜੈਂਸਰ' ਨਾਮੀ ਹਫਤੇਵਾਰੀ ਅਖਬਾਰ ਸ਼ੁਰੂ ਕੀਤਾ । ਪਿਆਰੇ ਚੰਦ ਮਿੱਤਰ ਨੇ ‘ਬੰਗਾਲੀ ਸਪੈਕਟੇਟਰ' ਤੇ ਪ੍ਰਸੰਨ ਕੁਮਾਰ ਟੈਗੋਰ ਨੇ 'ਰਿਫਾਰਮਰ' ਜਾਰੀ: ਕੀਤਾ। ਇਨ੍ਹਾਂ ਅਖਬਾਰਾਂ ਨੇ ਦੇਸ ਵਿਚ ਕੌਮੀ ਲਹਿਰ ਦਾ ਮੁੱਢ ਬੰਨ੍ਹਿਆ। ਨਿਤ ਪ੍ਰਤੀ ਦੇ ਜੀਵਨ ਵਿਚ ਹਿੰਦੁਸਤਾਨੀਆਂ ਦਾ ਜੋ ਨਿਰਾਦਰ ਬਦੇਸੀ ਹਾਕਮਾਂ ਦੇ ਹਥੋਂ ਹੁੰਦਾ ਸੀ ਉਸ ਦੀਆਂ ਖਬਰਾਂ ਆਮ ਇਨ੍ਹਾਂ ਅਖ਼ਬਾਰਾਂ ਵਿਚ ਛਪਦੀਆਂ ਸਨ । ਕੁਝ ਸਮਾਂ ਪਾ ਕੇ ਇਨ੍ਹਾਂ ਬੁਨਿਆਦੀ ਰਾਜਸੀ ਮਸਲਿਆਂ ਉਤੇ ਲੋਕ-ਰਾਇ ਨੂੰ ਟੁੰਬਣਾ ਸ਼ੁਰੂ ਕੀਤਾ । ਹਿੰਦੂ ਪੈਟਰੀਅਟ' ਨਾਮੀ ਅਖ਼ਬਾਰ ਨੇ ਅੰਗਰੇਜ਼ਾਂ ਦੇ ਨੀਲ ਦੇ ਖੇਤਾਂ ਵਿਚ ਕੰਮ ਕਰਨ ਵਾਲੇ ਕਾਮਿਆਂ ਦੀ ਰਾਇ ਵਿਚ ਇਡੀ ਜ਼ੋਰ ਦੀ ਆਵਾਜ਼ ਉਠਾਈ ਕਿ ਬਦੇਸ਼ੀ ਮਾਲਕਾਂ ਨੂੰ ਝੁਕਣਾ ਪਿਆ। ਇਸੇ ਨਾਮ ਦੇ ਵੱਡੇ ਵੱਡੇ ਜ਼ਿਮੀਂਦਾਰਾਂ ਦੇ ਇਕ ਅਖ਼ਬਾਰ ਨੇ ਹਿੰਦੁਸਤਾਨ ਦਾ ਕੌਮੀ ਨਿਸ਼ਾਨਾ ਸਵਰਾਜ ਦੱਸਿਆ। ਇਹ ੧੮੭੪ ਦਾ ਜ਼ਿਕਰ ਹੈ ਜਦ ਕਿ ਅਜੇ