ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਪੱਤਰ ਕਲਾ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

१२ ਪੰਜਾਬੀ ਪੱਤਰ ਕਲਾ ਦਾਅਵਤਾਂ ਤੇ ਪਾਰਟੀਆਂ ਦੇ ਬਿਆਨ ਤੇ ਚਲੰਤ ਗੁਪ-ਸ਼ੱਪ ਇਨ੍ਹਾਂ ਦੇ ਪਰਧਾਨ ਵਿਸ਼ੇ ਸਨ। ਈਸਟ ਇੰਡੀਆ ਕੰਪਨੀ ਦੇ ਵੱਡੇ ਵੱਡੇ ਅਧਿਕਾਰੀਆਂ ਦੀ ਨੀਤੀ ਤੇ ਉਨ੍ਹਾਂ ਦੇ ਨਿੱਜੀ ਵਰਤਵਾਰੇ ਉਤੇ ਕਰੜੀ ਨੁਕਤਾਚੀਨੀ ਕੀਤੀ ਜਾਂਦੀ ਸੀ । ਇਹ ਅਧਿਕਾਰੀ ਆਮ ਕਰ ਕੇ ਸ਼ਾਹੀ ਠਾਠ ਵਿਚ ਰਹਿੰਦੇ ਸਨ। ਇਨ੍ਹਾਂ ਦਾ ਮੁਖ ਪ੍ਰਯੋਜਨ ਹਿੰਦੁਸਤਾਨ ਵਿਚੋਂ ਚੋਖੀ ਦੌਲਤ ਕੱਠੀ ਕਰਨਾ ਹੁੰਦਾ ਸੀ । ਸ਼ਰਾਬ, ਜੂਆ ਤੇ ਬਿਲੱਜ ਬੋਲੀ ਉਨ੍ਹਾਂ ਦੇ ਜੀਵਨ ਦਾ ਹਿੱਸਾ ਬਣ ਚੁਕੇ ਸਨ। ਇਕ ਸਾਧਾਰਣ ਅੰਗਰੇਜ਼ ਇਸ ਦੇਸ ਵਿਚ ਵਸਦੇ ਆਪਣੇ ਹਮਵਤਨਾਂ ਦੀ ਚਾਲ ਢਾਲ ਤੇ ਆਪਣੇ ਕੌਮੀ ਆਚਰਣ ਵਿਚਕਾਰ ਇਸ ਵਿਰੋਧ ਨੂੰ ਸਹਾਰ ਨਹੀਂ ਸੀ ਸਕਦਾ। ਇਸ ਲਈ ਜੋ ਵੀ ਅਖ਼ਬਾਰ ਅੰਗਰੇਜ਼ਾਂ ਨੇ ਪਹਿਲੋਂ ਪਹਿਲ ਸ਼ੁਰੂ ਕੀਤੇ ਉਨ੍ਹਾਂ ਵਿਚ ਇਥੇ ਰਹਿੰਦੇ ਹਾਕਮਾਂ ਦੇ ਲਾਲਚ, ਧੱਕੇ, ਕੁਰੀਤੀ ਤੇ ਕੁਧਰਮ ਨੂੰ ਚੰਗੀ ਤਰ੍ਹਾਂ ਨੰਗਾ ਕੀਤਾ ਗਿਆ । ਹਿੰਦੁਸਤਾਨ ਦੇ ਪਹਿਲੇ ਗਵਰਨਰ-ਜੈਨਰਲ ਵਾਰਨ ਹੇਸਟਿੰਗਜ਼ ਦੇ ਘਰ ਇਕ ਰੂਸੀ ਚਿਤਰਕਾਰ ਇਮਹਾਫ ਦੀ ਇਸਤਰੀ ਰਹਿੰਦੀ ਸੀ । ਹਿੱਕੀ ਦੇ ਗ਼ਜ਼ਟ ਨੇ ਇਸ ਬਾਰੇ ਗੁੱਝੇ ਭੇਤ ਛਾਪੇ । ਜਦ ਵੈਲਜ਼ਲੀ ਗਵਰਨਰ-ਜੈਨਰਲ ਬਣ ਕੇ ਹਿੰਦੁਸਤਾਨ ਆਇਆ ਤਾਂ ਉਸ ਨੇ ਉੱਤਰ ਵਲ ਦਾ ਦੌਰਾ ਕੀਤਾ। ਇਕ ਸ਼ਹਿਰ ਵਿਚ ਉਸ ਨੇ ਉਥੋਂ ਦੇ ਜੱਜ ਨੂੰ ਗਿਰਜੇ ਦੀ ਇਬਾਦਤ ਅਦਾ ਕਰਨ ਲਈ ਕਿਹਾ। ਸਾਰੇ ਸ਼ਹਿਰ ਵਿਚ ਭਾਲ ਕਰਨ ਤੋਂ ਵੀ ਕਿਤੋਂ ਬਾਈਬਲ ਦੀ ਇਕ ਕਾਪੀ ਨਾ ਲਭੀ। ਅਜੇਹਾ ਸਮਾਜ, ਜਿਸ ਦੇ ਪ੍ਰਧਾਨ ਗੁਣ ਹਾਕਮਾਂ ਦੀ ਸਵੈਮਗਨਤਾ, ਜਬਰ ਤੇ ਮੂਰਖਤਾ ਸਨ, ਪੱਤਰਕਾਰਾਂ ਲਈ ਇਕ ਬੜਾ ਸਵਾਦੀ ਵਿਸ਼ਾ ਸੀ। ਪਰ ਹਾਕਮ ਅਖਬਾਰਾਂ ਦੀ ਇਸ ਗੁਸਤਾਖੀ ਨੂੰ ਕਿਸ ਤਰਾਂ ਬਰਦਾਸ਼ਤ ਕਰ ਸਕਦੇ ਸਨ ? ਉਨਾਂ ਅਜੇਹੇ ਅਖਬਾਰਾਂ ਵਿਰੁਧ ਸਖਤੀ ਤੋਂ ਕੰਮ ਲਿਆ ਤੇ ਇਸ ਤਰਾਂ ਉਨਾਂ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ। ਦਸਾਂ ਮਹੀਨਿਆਂ ਦੇ ਅੰਦਰ ਹੀ ਹਿੱਕੀ ਦੇ ਗਜ਼ਟ ਨੂੰ ਵਿਵਰਜਤ ਕਰਾਰ ਦਿੱਤਾ ਗਿਆ। ‘ਇੰਡੀਅਨ ਵਰਲਡ’ ਦੇ ਐਡੀਟਰ ਵਿਲੀਅਮ ਡੂਏਨ ਨੂੰ ਗਵਰਨਰ-ਜੈਨਰਲ ਦੇ ਸੱਦੇ ਤੇ ਗੌਰਮਿੰਟ ਹਾਊਸ ਵਿਚ ਬੁਲਾਇਆ ਗਿਆ। ਉਥੇ ਉਸ ਨੂੰ ਕੈਦ ਕਰ ਕੇ ਫੋਰਟ ਵਿਲੀਅਮ ਵਿਚ ਭੇਜ ਦਿੱਤਾ ਤੇ ਤਿੰਨ ਦਿਨ ਸਖਤ ਨਿਗਰਾਨੀ ਵਿਚ ਰਖਿਆ ਗਿਆ।