ਪੰਨਾ:ਪੰਜਾਬੀ ਪੱਤਰ ਕਲਾ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਗਰਿਤ ਦਾ ਸਮਾਂ

(੧੯੦੧-੧੯੧੯)

ਵੀਹਵੀਂ ਸਦੀ ਦੇ ਆਰੰਭ ਵਿਚ ਟਾਈਪ ਦੇ ਅੱਖਰਾਂ ਵਾਲੇ ਛਾਪੇਖ਼ਾਨੇ ਆਮ ਪ੍ਰਚਲਤ ਹੋ ਗਏ। ਪੰਜਾਬੀ ਮੁਹਾਵਰੇ ਦੇ ਨੈਣ-ਨਕਸ਼ ਉੱਘੜ ਆਏ ਤੇ ਨਵੇਂ ਅਖ਼ਬਾਰ ਧੜਾ ਧੜ ਨਿਕਲਨੇ ਸ਼ੁਰੂ ਹੋਏ । ਸੰਨ ੧੯੦੨ ਵਿੱਚ ‘ਉਪਕਾਰੀ’,‘ਗੁਰਮਤ ਪ੍ਰਚਾਰ’,‘ਰਾਮਗੜੀਆ ਪੱਤ੍ਰਿਕਾ’, ਸੰਨ ੧੯੦੩ ਵਿਚ ‘ਖਾਲਸਾ ਸੇਵਕ’, ਸੰਨ ੧੯੦੪ ਵਿੱਚ ‘ਮਾਸਕ ਪੱਤ’ ‘ਚੀਫ਼ ਖ਼ਾਲਸਾ ਦੀਵਾਨ’, ‘ਇਸਤ੍ਰੀ ਸਤਿ ਸੰਗ’,‘ਪੰਥ ਮਿਤ੍ਰ’, ‘ਖਾਲਸਾ ਚਿਤ ਅਖਬਾਰ’ ਅਤੇ ਸੰਨ ੧੯੦੫ ਵਿਚ ‘ਅੰਮ੍ਰਿਤਸਰ ਪਤ੍ਰਿਕਾ’, ‘ਅਰੋੜ ਬੰਸ ਗਜ਼ਟ’, ਆਹਲੂਵਾਲੀਆ ਗਜ਼ਟ’,ਖਾਲਸਾ ਧਰਮ ਦੀਪਕ’, ‘ਖਾਲਸਾ ਯੰਗ ਮੈਨਜ਼ ਮੈਗਜ਼ੀਨ’, ਪੰਜਾਬ, ਸੇਵਕ ਸਿੰਘ, ਪੜਿਕਾ ਆਦਿ ਸਮਾਚਾਰ ਪੱਤਰਤੂਤੇ ਰਸਾਲੇ ਜਾਰੀ ਹੋਏ। ਇਨ੍ਹਾਂ ਵਿਚੋਂ ਬਹੁਤੇ ਪੱਤਰ ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠਾਂ ਸ਼ੁਰੂ ਹੋਏ ਸਨ। ਹੋਰ ਕੋਈ ਰਾਜਨੀਤਕ ਸੰਸਥਾ ਜਨਤਾ ਦੀ ਅਗਵਾਈ ਲਈ ਅਜੇ ਤਾਈਂ ਹੋਂਦ ਵਿਚ ਨਹੀਂ ਸੀ ਆਈ। ਇਸਤੋਂ ਪਿਛੋਂ ਸੰਨ ੧੯੦੬ ਤੋਂ ਸੰਨ ੧੯੧੦ ਤੱਕ ਪੰਜਾਬ ਵਿਚ ਕੁਝ ਰਾਜਸੀ ਜਾਗਿਰਤ ਪੈਦਾ ਹੋਈ। ਪਰ ਇਸ ਸਮੇਂ ਵੀ ‘ਦੂਖ ਨਿਵਾਰਨ’ ‘ਸਿਵਲ ਮਿਲਟਰੀ ਅਖਬਾਰ’, ‘ਮੁਫੀਦ ਆਮ, “ਪੰਜਾਬ ਕੇਸਰੀਂ, "ਪੰਬ’, ‘ਗ੍ਰੰਥੀ : ਪੰਜਾਬੀ 'ਭੈਣ, “ਨੌ ਰਤਨ, “ਇਸਤੀ ਸਮਾਚਾਰ, ਬੀਰ, ‘ਨਿਰਮਲ ਪੱਤ੍ਰ, ਮੈਹਰਾ ਪੜਿੱਕਾਂ, 'ਵਿਸਕਰਮਾਂ, “ਬੀਰ ਅਖਬਾਰ, ‘ਸੱਚਾ ਢੰਡੋਰਾਂ, “ਪੰਜਾਬੀ ‘ਪਰੇਮੀ, “ਪਟਿਆਲਾ:ਗੋਸ਼ਟ’ ਅਤੇ ‘ਦਿੱਤ ਸਿੰਘ