ਪੰਨਾ:ਪੰਜਾਬੀ ਪੱਤਰ ਕਲਾ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਗਰਿਤ ਦਾ ਸਮਾ

੪੩

ਰੋਜ਼ਾਨਾ

ਸ਼ਹੀਦ -

ਪੰਜਾਬੀ ਦਾ ਇਹ ਪਹਿਲਾ ਰੋਜ਼ਾਨਾ ਅਖਬਾਰ ਸੀ। ਪਰਸਿੱਧ ਲਿਖਾਰੀ ਐਸ. ਐਸ. ਚਰਨ ਸਿੰਘ ‘ਸ਼ਹੀਦ’ ਨੇ ‘ਬੀਰ ਅਖ਼ਬਾਰ’ ਦੀ ਐਡੀਟਰੀ ਛੱਡਣ ਪਿਛੋਂ ੪ ਦਸੰਬਰ ਸੰਨ ੧੯੧੪ ਨੂੰ ਇਹ ਅੰਮ੍ਰਿਤਸਰ ਤੋਂ ਜਾਰੀ ਕੀਤਾ ।ਇਸ ਤੋਂ ਪਹਿਲਾਂ ਸਪਤਾਹਕ ‘ਬੀਰ' ਅਖ਼ਬਾਰ ਥੋੜਾ ਚਿਰ ਲਈ ਰੋਜ਼ਾਨਾ ਹੋ ਕੇ ਚਲ ਚੁੱਕਾ ਸੀ। ਪਰ ਉਹ ਮੁੱਢ ਵਿਚ ਇਕ ਸਪਤਾਹਿਕ ਪੱਤਰ ਸੀ ਤੇ ਪਿੱਛੋਂ ਵੀ ਬਹੁਤ ਚਿਰ ਸਪਤਾਹਕ ਹੀ ਛਪਦਾ ਰਿਹਾ। ਇਸ ਲਈ ‘ਸ਼ਹੀਦ’ ਨੂੰ ਹੀ ਪੰਜਾਬੀ ਦਾ ਪਹਿਲਾ ਰੋਜ਼ਾਨਾ ਪੱਤਰ ਹੋਣ ਦਾ ਮਾਣ ਪਰਾਪਤ ਹੈ।

ਸਰਦਾਰ ਚਰਨ ਸਿੰਘ ਅਗਾਂਹ ਵਧੂ ਖਿਆਲਾਂ ਦੇ ਸੁਚੱਜੇ ਸਾਹਿਤਕਾਰ ਸਨ। 'ਬੀਰ' ਅਖਬਾਰ ਉਨ੍ਹਾਂ ਦੇ ਹੀ ਯਤਨ ਨਾਲ ਰੋਜ਼ਾਨਾ ਹੋਇਆ ਸੀ। ਪਿੱਛੋਂ ਉਨ੍ਹਾਂ ਨੇ ਆਪਣਾ ਸਾਹਿਤਕ ਚਸਕਾ ਪੂਰਾ ਕਰਨ ਲਈ ਰੋਜ਼ਾਨਾ ‘ਸ੍ਰੀਦ ਦੀ ਰਚਨਾ ਰਚੀ। ਚੰਗਾ ਸਾਹਿਤ ਪੈਦਾ ਕਰਨਾ ਤੇ ਸਿਖ ਧਰਮ ਨੂੰ ਪ੍ਰਚਾਰ ਇਸ ਅਖਬਾਰ ਦੇ ਮੁਖ ਮੰਤਵ ਸਨ।

ਧਾਰਮਕ ਬਹਿਸਾਂ ਦੇ ਉੱਤਰ ਦੇਣ ਵਿਚ ਗਿਆਨੀ ਦਿੱਤ ਸਿੰਘ ਤੋਂ ਉਤਰ ਕੇ ਦੂਜਾ ਨੰਬਰ ਸਰਦਾਰ ਚਰਨ ਸਿੰਘ ਦਾ ਸੀ। ਇਸ ਸਬੰਧ ਵਿਚ ਉਨ੍ਹਾਂ ਦੇ ਲਿਖੇ ਹੋਏ ਲੇਖ ਬੜੇ ਸੁਆਦਲੇ ਹੁੰਦੇ ਸਨ।

‘ਸ਼ਹੀਦ’ ਨੂੰ ਜਾਰੀ ਹੋਇਆਂ ਅਜੇ ਥੋੜਾ ਹੀ ਸਮਾ ਗੁਜ਼ਰਿਆ ਸੀ ਕਿ ਆਰੀਆ ਸਮਾਜੀਆਂ ਬਾਰੇ ਇਕ ਲੇਖ ਲਿਖਣ ਬਦਲੇ ਸਰਦਾਰ ਚਰਨ ਸਿੰਘ ਨੂੰ ਅਦਾਲਤ ਵਲੋਂ ੪000 ਰੁਪਏ ਜੁਰਮਾਨਾ ਕੀਤਾ ਗਿਆ, ਜਿਸ ਕਰਕੇ ਅੰਮ੍ਰਿਤਸਰ ਦੇ ਪ੍ਰੈਸ ਇਸ ਪੱਤਰ ਦੇ ਛਾਪਣ ਤੋਂ ਇਨਕਾਰੀ ਹੋ ਗਏ।

ਕੁਝ ਦਿਨਾਂ ਪਿਛੋਂ ਜਦ ਸਰਦਾਰ ਚਰਨ ਸਿੰਘ ਇਸ ਦਾ ਦਫਤਰ ਲਾਹੌਰ ਲੈ ਗਏ ਤਾਂ ਇਕ ਲੇਖ ਉੱਤੇ ਇਤਰਾਜ਼ ਹੋਣ ਤੇ ਉਨਾਂ ਤੋਂ ਹੋਰ ਜ਼ਮਾਨਤ ਮੰਗੀ ਗਈ ਤੇ ਇਹ ਪੱਤਰ ਸਦਾ ਲਈ ਬੰਦ ਹੋ ਗਿਆ।