ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਪੱਤਰ ਕਲਾ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੪੮

ਪੰਜਾਬੀ ਪੱਤਰ ਕਲਾ


ਤੇ ਫੇਰ ਭੂਪਿੰਦਰਾ ਸਟੇਟ ਪ੍ਰੈਸ ਵਿਚ ਹੁੰਦੀ ਰਹੀ। ਸੰਨ ੧੯੪੪ ਵਿਚ ‘ਪਟਿਆਲਾ ਸਮਾਚਾਰ' ਸ਼ੁਰੂ ਹੋਣ ਤੇ ਇਹ ਗਜ਼ਟ ਨਿਰੋਲ ਅੰਗਰੇਜ਼ੀ ਵਿਚ ਛਪਣ ਲਗਾ।

ਪੰਜਾਬੀ ਰੀਪੋਰਟਰ-

ਸਨਾਤਨੀ ਖਿਆਲਾਂ ਦੇ ਸਿੱਖਾਂ ਨੇ ੧ ਅਕਤੂਬਰ, ਸੰਨ ੧੯੧੧ ਨੂੰ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ । ਇਹ ਪੱਤਰ ਹਰੇਕ ਅੰਗਰੇਜ਼ੀ ਮਹੀਨੇ ਦੀ ੧, ੮, ੧੫ ਤੇ ੨੨ ਤਰੀਖ ਨੂੰ ਸਰਦਾਰ ਗੰਡਾ ਸਿੰਘ ਦੀ ਐਡੀਟਰੀ ਹੇਠ ਸ੍ਰੀ ਵਾਹਿਗੁਰੂ ਪ੍ਰੈਸ, ਅੰਮ੍ਰਿਤਸਰ ਵਿਚ ਛਪ ਕੇ ਪਰਕਾਸ਼ਤ ਹੁੰਦਾ ਸੀ।

ਹਿੰਦੁਸਤਾਨ ਗਦਰ-

ਸੰਨ ੧੯੧੩ ਵਿਚ ਅਮਰੀਕਾ ਵਿਚ ਗਦਰ ਪਾਰਟੀ ਕਾਇਮ ਹੋਈ ਤੇ ਇਸ ਪਾਰਟੀ ਂ ਵੱਲੋਂ ਸਾਨਫ਼ਰਾਂਸਿਸਕੋ (ਕੈਲੀਫੋਰਨੀਆਂ) ਵਿਚੋਂ ਲਾਲਾ ਹਰਦਿਆਲ, ਐਮ. ਏ., ਮੌਲਵੀ ਬਰਕਤੱਲਾ ਅਤੇ ਗਿਆਨੀ ਭਗਵਾਨ ਸਿੰਘ ‘ਪ੍ਰੀਤਮ’ ਦੇ ਯਤਨ ਨਾਲ ‘ਹਿੰਦੁਸਤਾਨ ਗਦਰ’ ਨਾਮੀ ਅਖਬਾਰ ਨਿਕਲਿਆ। ਸੰਨ ੧੯੪੯ ਤਕ ਲਗਪਗ ੩੯ ਸਾਲ ਲਗਾਤਾਰ ਛਪਦਾ ਰਿਹਾ।

ਇਹ ਅਖਬਾਰ ਯੂਰਪ ਦੇ ਪਹਿਲੇ ਯੁੱਧ ਦੇ ਸਮੇ ਅੱਠ ਜ਼ਬਾਨਾਂ ਵਿਚ ਤਰਜਮਾ ਹੋ ਕੇ ਛਪਦਾ ਸੀ ਤੇ ਲਖਾਂ ਦੀ ਗਿਣਤੀ ਵਿਚ ਹਿੰਦੁਸਤਾਨ ਅਤੇ ਹੋਰ ਦੇਸਾਂ ਵਿਚ ਪਹੁੰਚਦਾ ਸੀ। ਇਸ ਪੱਤਰ ਦੇ ਐਡੀਟਰਾਂ ਵਿਚੋਂ ਲਾਲਾ ਹਰਦਿਆਲ, ਐਮ. ਏ., ਪੰਡਿਤ ਰਾਮ ਚੰਦ, ਜੀ. ਬੀ. ਲਾਲ, ਗਿਆਨੀ ਭਗਵਾਨ ਸਿੰਘ, ‘ਪ੍ਰੀਤਮ' ਅਤੇ ਭਾਈ ਪੂਰਨ ਸਿੰਘ ਦੇ ਨਾਮ ਪਰਸਿੱਧ ਹਨ।

‘ਹਿੰਦੁਸਤਾਨ ਗਦਰ' ਅਖਬਾਰ ਬੰਦ ਹੋਣ ਤੇ ਉਸਦੀ ਥਾਵੇਂ ੧ ਅਕਤੂਬਰ ਸੰਨ ੧੯੪੯ ਨੂੰ ਗਿਆਨੀ ਭਗਵਾਨ ਸਿੰਘ, ‘ਪ੍ਰੀਤਮ' ਦੀ ਐਡੀਟਰੀ ਹੇਠ ‘ਨਵਾਂ ਜੁਗ' ਨਾਮੀ ਮਾਸਕ ਪੱਤਰ ਲਾਸ ਐਂਜਲਸ (ਕੈਲੀਫੋਰਨੀਆਂ, ਤੋਂ • ਨਿਕਲਿਆ। ਇਹ ਪੱਤਰ ਹੁਣ ਚੱਲਦਾ ਹੈ ।