ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਪੱਤਰ ਕਲਾ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੪੯

ਜਾਗਰਿਤ ਦਾ ਸਮਾ


ਪੰਥ ਸੇਵਕ-

੨੨ ਅਗਸਤ, ਸੰਨ ੧੯੧੪ ਨੂੰ ਅੰਮ੍ਰਿਤਸਰ ਤੋਂ ਨਿਕਲਿਆ। ਇਸ ਦੇ ਐਡੀਟਰ ਮਾਸਟਰ ਚੰਦਾ ਸਿੰਘ ਸਨ। ਸੰਨ ੧੯੨੨ ਦੇ ਅਖ਼ੀਰ ਤਕ ਛਪਦਾ ਰਿਹਾ। ਧਾਰਮਕ ਵਿਸ਼ਿਆਂ ਉਤੇ ਇਸ ਵਿਚ ਕਈ ਵੇਰ ਕਰੜੀ ਨੁਕਤਾਚੀਨੀ ਛਪਦੀ ਰਹਿੰਦੀ ਸੀ। ਗੁਰਦੁਆਰਿਆਂ ਵਿਚੋਂ ਕੁਰੀਤੀਆਂ ਦੂਰ ਕਰਨ ਲਈ ਇਸ ਅਖਬਾਰ ਨੇ ਕਾਫੀ ਪਰਚਾਰ ਕੀਤਾ।

ਫ਼ੌਜੀ ਅਖ਼ਬਾਰ-

ਇਹ ਸਚਿਤਰ ਹਫ਼ਤਾਵਾਰ ਸੰਨ ੧੯੧੪ ਵਿਚ ਸ਼ਿਮਲੇ ਤੋਂ ਨਿਕਲਿਆ। ਸਰਕਾਰ ਅੰਗਰੇਜ਼ੀ ਦਾ ਇਹ ਪਹਿਲਾ ਪੰਜਾਬੀ (ਗੁਰਮੁਖੀ) ਅਖ਼ਬਾਰ ਸੀ । ਯੂਰਪ ਦੀ ਪਹਿਲੀ ਮਹਾਨ ਜੰਗ ਸਮੇ ਇਸ ਅਖ਼ਬਾਰ ਨੇ ਹਿੰਦੁਸਤਾਨ ਵਿਚ ਫ਼ੌਜੀ ਭਰਤੀ ਦੀ ਰਫ਼ਤਾਰ ਤੇਜ਼ ਕਰਨ ਲਈ ਬੜਾ ਕੰਮ ਕੀਤਾ ।

ਦੂਜੇ ਮਹਾਨ ਯੁਧ ਦੇ ਅੰਤ ਤੱਕ ਇਹ ਪੱਤਰ ਸ਼ਿਮਲੇ ਤੋਂ ਹੀ ਪਰਕਾਸ਼ਤ ਹੁੰਦਾ ਰਿਹਾ। ਫੇਰ ਇਸ ਦਾ ਦਫ਼ਤਰ ਨਵੀਂ ਦਿੱਲੀ ਬਦਲ ਗਿਆ। ਅੱਜ ਕਲ੍ਹ ਇਸ ਦੇ ਐਡੀਟਰ ਸਰਦਾਰ ਕੁਲਦੀਪ ਸਿੰਘ ਹਨ। ਸਾਲਾਨਾ ਚੰਦਾ ਛੇ ਰੁਪਏ ਤੇ ਆਕਾਰ ੨੦ ੩੦ ੮ ਹੈ।

ਪੰਜਾਬ ਦਰਪਣ-

ਗਿਆਨੀ ਸੁੱਚਾ ਸਿੰਘ ਨੇ ਅੰਮ੍ਰਿਤਸਰ ਤੋਂ ਜਨਵਰੀ, ਸੰਨ ੧੯੧੫ ਵਿਚ ਜਾਰੀ ਕੀਤਾ। ਇਹ ਹਫ਼ਤਾਵਾਰ ਅਖ਼ਬਾਰ ਸੀ ਜੋ ਅਕਾਲੀ ਲਹਿਰ ਦੇ ਦਿਨਾਂ ਤਕ ਚਲਦਾ ਰਿਹਾ । ਪਿੱਛੋਂ ਇਸ ਦੀ ਵਾਗ ਡੋਰ ਮਾਸਟਰ ਤਾਰਾ ਸਿੰਘ ਦੇ ਹੱਥਾਂ ਵਿਚ ਚਲੀ ਗਈ ਤੇ ਸਰਦਾਰ ਅਵਤਾਰ ਸਿੰਘ ਆਜ਼ਾਦ ਇਸ ਦੇ ਸੰਪਾਦਕ ਨੀਅਤ ਹੋਏ । ਇਨ੍ਹਾਂ ਨੇ ਸੰਨ ੧੯੩੦ ਤਕ ਇਸ ਨੂੰ ਚਲਾਇਆ। ਗੁਰਦਵਾਰਾ ਇਤਰਾਜ਼ ਜੋਗ ਲੇਖ ਬਦਲੇ ਇਸ ਨੂੰ ਸ਼ਹੀਦ-ਗੰਜ ਦੀ ਐਜੀਟੇਸ਼ਨ ਦੇ ਸਮੇ ਇਕ ਤੋਂ ਜ਼ਮਾਨਤ ਮੰਗੀ ਗਈ ਜਿਸ ਕਾਰਣ ਇਸ ਬੰਦ ਕਰਨਾ ਪਿਆ।