ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਪੱਤਰ ਕਲਾ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੫੦

ਪੰਜਾਬੀ ਪੱਤਰ ਕਲਾ


ਸੁਤੰਤਰ-

ਨਾਮਾਵੰਸੀ (ਟਾਂਕ ਛੱਤਰੀ) ਸਿਖਾਂ ਦਾ ਹਫਤਾਵਾਰੀ ਪੱਤਰ ਸੀ । ਸਰਦਾਰ ਨੌਰੰਗ ਸਿੰਘ ਤਾਂਘੀ ਦੇ ਯਤਨ ਨਾਲ ਸੰਨ ੧੯੧੮ ਦੇ ਕਰੀਬ ਅੰਮ੍ਰਿਤਸਰ ਤੋਂ ਨਿਕਲਿਆ ਤੇ ੧੨-੧੩ ਸਾਲ ਬਾਕਾਇਦਾ ਛਪਦਾ ਰਿਹਾ। ਇਹ ਪੱਤਰ ਕਈ ਸਾਲਾਂ ਤੋਂ ਬੰਦ ਹੈ।

ਸਿੱਖ ਸਿਪਾਹੀ-

ਇਹ ਪੱਤਰ ਪਹਿਲਾਂ ੨੦ ਮਾਰਚ, ੧੯੧੮ ਨੂੰ ਉਰਦੂ ਵਿਚ ਤੇ ਫੇਰ ੨੧ ਨਵੰਬਰ, ਸੰਨ ੧੯੧੮ ਨੂੰ ਪੰਜਾਬੀ ਵਿਚ ਫ਼ੀਰੋਜ਼ਪੁਰ ਤੋਂ ਜਾਰੀ ਹੋਇਆ। ਇਸ ਦੇ ਐਡੀਟਰ ਬਾਬੂ ਟੇਕ ਸਿੰਘ ਅਤੇ ਪਰਕਾਸ਼ਕ ਭਾਈ ਤਖਤ ਸਿੰਘ ਮੈਨੇਜਰ, ਸਿਖ ਕੰਨਿਆ ਮਹਾ ਵਿਦਿਆਲਾ, ਫੀਰੋਜ਼ਪੁਰ ਸਨ। ਸੰਨ ੧੯੨੦ ਦੇ ਅਖੀਰ ਤਕ ਛਪਦਾ ਰਿਹਾ। ਫ਼ੌਜੀ ਭਰਤੀ ਦਾ ਹਾਮੀ ਸੀ ।

ਹੱਕ-

ਪੰਜਾਬ ਪਬਲਿਸਿਟੀ ਕਮੇਟੀ, ਲਾਹੌਰ ਵੱਲੋਂ ਅਗਸਤ, ਸੰਨ ੧੯੧੮ ਵਿਚ ਨਿਕਲਿਆ ਤੇ ਸੰਨ ੧੯੨੧ ਤਕ ਛਪਦਾ ਰਿਹਾ । ਇਸ ਦੇ ਐਡੀਟਰ ਖਾਨ ਅਬਦੁਲ ਅਜ਼ੀਜ਼ ਸਨ । ਇਹ ਇਕ ਸਰਕਾਰੀ ਪੱਤਰ ਸੀ।

ਪੰਥ ਮਿਤ੍ਰ-

੧੩ ਜੂਨ, ੧੯੦੪ ਨੂੰ ਅੰਮ੍ਰਿਤਸਰ ਤੋਂ ਆਰੰਭ ਹੋਇਆ ਤੇ ਅਗਲੇ ਸਾਲ ਹੀ ਬੰਦ ਹੋ ਗਿਆ।

ਪੰਦਰਾਂ ਰੋਜ਼ਾ

ਖਾਲਸਾ ਧਰਮ ਦੀਪਕ-

੧ ਜਨਵਰੀ ਸੰਨ ੧੯੦੫ ਨੂੰ ਬਟਾਲਾ, ਜ਼ਿਲਾ ਗੁਰਦਾਸ ਪੁਰ ਤੋਂ ਜਾਰੀ