ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਪੱਤਰ ਕਲਾ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਗਰਿਤ ਦਾ ਸਮਾ

પ૧


ਹੋਇਆ।ਇਸ ਦਾ ਆਦਰਸ਼ ਨਿਰੋਲ ਧਾਰਮਕ ਸੀ। ਲਾਹੌਰ ਸਿੰਘ ਸਭਾ ਦੇ ਵਧੇਰੇ ਨੇੜੇ ਹੋਣ ਕਾਰਣ ਇਹ ਚੀਫ ਖ਼ਾਲਸਾ ਦੀਵਾਨ ਦਾ ਵਿਰੋਧੀ ਸੀ।

ਚੰਦ-

ਜਨਵਰੀ ਸੰਨ ੧੯੧੮ ਵਿਚ ਵੈਦ ਨੌਰੰਗ ਸਿੰਘ ਤਾਂਘੀ ਦੀ ਐਡੀਟਰੀ ਹੇਠ ਸ਼ੁਰੂ ਹੋਇਆ। ਇਹ ਪੱਤਰ ਨਾਮ ਦੇਵ ਸ਼ਿਰੋਮਣੀ ਦੀਵਾਨ, ਅੰਮ੍ਰਿਤਸਰ ਦੀ ਮਲ ਕੀਅਤ ਸੀ। ਚੰਦਾ, ਢਾਈ ਰੁਪਏ ਸਾਲ ਸੀ। ਸੰਨ ੧੯੨੨ ਤਕ ਛਪਦਾ ਰਿਹਾ।

ਵਿਦਿਆ-

ਜਨਵਰੀ ਸੰਨ ੧੯੧੮ ਵਿਚ ਵੈਦ ਨੌਰੰਗ ਸਿੰਘ ਤਾਂਘੀ ਦੀ ਐਡੀਟਰੀ ਸ਼ੁਰੂ ਹੋਇਆ। ਇਹ ਪੱਤਰ ਭੀ ਨਾਮ ਦੇਵ ਸ਼ਿਰੋਮਣੀ ਦੀਵਾਨ, ਅੰਮ੍ਰਿਤਸਰ ਦੀ ਮਲਕੀਅਤ ਸੀ। ਚੰਦਾ ਢਾਈ ਰੁਪਏ ਸਾਲ ਸੀ। ਸੰਨ ੧੯੨੨ ਤਕ ਛਪਦਾ ਰਿਹਾ।

ਮਾਸਕ ਪੱਤਰ

ਉਪਕਾਰੀ-

ਸੰਨ ੧੯੦੨ ਵਿਚ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ। ਐਡੀਟਰ ਪੰਡਿਤ ਗੰਡਾ ਸਿੰਘ ਸਨ। ਇਸ ਪੱਤਰ ਵਿਚ ਬਹੁਤੀਆਂ ਧਾਰਮਕ ਬਹਿਸਾਂ ਹੀ ਛਪਦੀਆਂ ਸਨ, ਪਰ ਇਹ ਛੇਤੀ ਹੀ ਬੰਦ ਹੋ ਗਿਆ। ਮਈ ਸੰਨ ੧੯੦੬ ਵਿਚ ਇਹ ਪੱਤਰ ਦੋਬਾਰਾ ਸਰਦਾਰ ਨਾਨਕ ਸਿੰਘ ਦੀ ਐਡੀਟਰੀ ਵਿਚ ਜਾਰੀ ਹੋਇਆ, ਫਿਰ ਵੀ ਥੋੜਾ ਚਿਰ ਹੀ ਚੱਲਿਆ।

ਗੁਰਮਤ ਪ੍ਰਚਾਰ-

ਮਾਰਚ ਸੰਨ ੧੯੦੨ ਵਿਚ ਲਾਹੌਰ ਤੋਂ ਛਪਣਾ ਸ਼ੁਰੂ ਹੋਇਆ। ਸਾਲਾਨਾ ਚੰਦਾ ਅੱਠ ਆਨੇ ਸੀ।