ਪੰਨਾ:ਪੰਜਾਬੀ ਪੱਤਰ ਕਲਾ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਖਬੰਧ

ਪੰਜਾਬੀ ਪੱਤਰ ਕਲਾ ਬਾਰੇ ਪੁਸਤਕ ਇਸ ਦੀ ਆਯੂ ਤੇ ਵਰਤਮਾਨ ਪੱਧਰ ਦੇ ਹਿਸਾਬ ਨਾਨ ਸ਼ਾਇਦ ਕੁਝ ਓਪਰੀ ਜਹੀ ਜਾਪੇ ਪਰ ਜ਼ਰਾ ਡੂੰਘੇਰਾ ਦੇਖਿਆਂ ਇਹ ਯਤਨ ਨਾ ਕੇਵਲ ਪਰਵਾਣ ਹੀ ਹੋਵੇਗਾ ਸਗੋਂ ਸ਼ਲਾਘਾ ਯੋਗ ਤੇ ਲਾਹੇਵੰਦਾ ਭੀ ਦਿਸੇਗਾ। ਪੰਜਾਬੀ ਪੱਤਰ ਕਲਾ ਦਾ ਉੱਦਮ-ਭਰਪੂਰ ਰੰਗੀਨ ਇਤਿਹਾਸ ਤੇ ਇਸ ਦੀ ਜਨਤਕ ਹਿਤਾਂ ਨਾਲ ਆਪਣੇ ਆਪ ਨੂੰ ਲੀਨ ਕਰ ਸਕਣ ਦੀ ਸ਼ਕਤੀ ਇਸ ਦੇ ਸੂਖਮ ਤੇ ਅਗੇ-ਵਧੂ ਹੋਣ ਦੀ ਸੂਚਕ ਹੈ। ਇਸ ਸਮੇ ਇਹ ਆਪਣੇ ਜੀਵਨ ਦੇ ਇਕ ਨਵੇਂ ਪੜਾਉ ਤੇ ਪੁੱਜੀ ਹੋਈ ਹੈ। ਇਥੋਂ ਇਸ ਦੇ ਪਿਛੋਕੜ ਉਤੇ ਝਾਤੀ ਮਾਰਨਾ ਅਤੇ ਇਸ ਦੇ ਰਾਹ ਵਿਚ ਆਏ ਟੋਏ ਟਿੱਬਿਆਂ ਦੀ ਪਰਖ ਕਰ ਕੇ ਅੱਗੋਂ ਲਈ ਰਸਤਾ ਸਾਫ਼ ਕਰਨ ਦਾ ਯਤਨ ਯਕੀਨੀ ਤੌਰ ਤੇ ਲਾਹੇਵੰਦ ਹੋਵੇਗਾ।

ਪੰਜਾਬੀ ਬੋਲੀ ਵਲੋਂ ਆਮ ਅਰੁਚੀ ਤੇ ਅਣਗਹਿਲੀ ਪੰਜਾਬੀ ਸਾਹਿੱਤ ਦੀ ਤਰ੍ਹਾਂ ਪੰਜਾਬੀ ਪੱਤਰਕਾਰੀ ਲਈ ਭੀ ਸਭ ਤਾਂ ਵੱਡੀ ਔਕੜ ਬਣੀ ਰਹੀ ਹੈ। ਪੰਜਾਬ ਵਿਚ ਪੰਜਾਬੀ ਨੂੰ ਕਦੀ ਉਹ ਪਦਵੀ ਪਰਾਪਤ ਨਹੀਂ ਹੋਈ ਜਿਸ ਦੀ ਇਹ ਹਰ ਤਰ੍ਹਾਂ ਹਕਦਾਰ ਹੈ। ਦੇਸ ਦੇ ਆਜ਼ਾਦ ਹੋਣ ਤੋਂ ਪਹਿਲਾਂ ਇਥੇ ਉਰਦੂ ਦਾ ਜ਼ੋਰ ਸੀ। ਸਕੂਲਾਂ, ਦਫ਼ਤਰਾਂ ਵਿਚ ਤੇ ਸਰਕਾਰੇ ਦਰਬਾਰੇ ਉਰਦੂ ਹੀ ਪਰਧਾਨ ਸੀ। ਪੰਜਾਬੀ ਨਾਲ ਮਤਰੇਆ ਸਲੂਕ ਹੁੰਦਾ