ਪੰਨਾ:ਪੰਜਾਬੀ ਪੱਤਰ ਕਲਾ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

-ਅ-

ਸੀ। ਅਜੇਹੇ ਹਾਲਾਤ ਵਿਚ ਇਸ ਦੇ ਪਰਫੁਲਤ ਹੋਣ ਦੀ ਕੀ ਸੈਭਾਵਨਾ ਸੀ।?

ਪੰਜਾਬ ਵਿਚ ਉਰਦੁ ਦੇ ਦਰਜਨਾਂ ਰੋਜ਼ਾਨਾਂ ਅਖ਼ਬਾਰ ਛਪਦੇ ਸਨ, ਪਰ ਪੰਜਾਬੀ ਵਿਚ ਗਿਣਤੀ ਕਿਸੇ ਸਮੇ ਇੱਕ ਜਾਂ ਹੱਦ ਦੋ ਤਿੰਨ ਤੋਂ ਨਹੀਂ ਵਧੀ। ਇਨ੍ਹਾਂ ਦੀ ਇਸ਼ਾਇਤ ਭੀ ਉਰਦੂ ਦੇ ਅਖ਼ਬਾਰਾਂ ਦੇ ਮੁਕਾਬਲੇ ਤੇ ਬੜੀ ਥੋੜੀ ਸੀ। ਅਖ਼ਬਾਰਾਂ ਪੜ੍ਹਨ ਵਾਲਿਆਂ ਦੀ ਗਿਣਤੀ ਭੀ ਘੱਟ ਸੀ। ਇਸ ਲਈ ਪੰਜਾਬੀ ਅਖ਼ਬਾਰ ਥੋੜੀ ਗਿਣਤੀ ਵਿਚ ਛਪਦੇ ਸਨ। ਥੋੜੀ ਗਿਣਤੀ ਵਿਚ ਛਪਣ ਵਾਲਾ ਅਖ਼ਬਾਰ ਕਦੇ ਮਾਇਕ ਔਕੜਾਂ ਤੋਂ ਨਹੀਂ ਬਚ ਸਕਦਾ ਤੇ ਨਾ ਹੀ ਉਹ ਅੱਜ ਕਲ ਦੀਆਂ ਨਵੀਆਂ ਮਸ਼ੀਨੀ ਕਾਢਾਂ ਤੇ ਹੋਰ ਅਖ਼ਬਾਰੀ ਸਹੂਲਤਾਂ ਤੋਂ ਲਾਭ ਉਠਾ ਸਕਦਾ ਹੈ, ਇਸੇ ਲਈ ਪਿਛਲੇ ਸਾਲਾਂ ਵਿਚ ਪੰਜਾਬੀ ਪੱਤਰਕਾਰੀ ਨੇ ਕੋਈ ਬਹੁਤੀ ਉੱਨਤੀ ਨਹੀਂ ਕੀਤੀ। ਹਾਂ, ਜਿਨ੍ਹਾਂ ਪੱਤਰਾਂ ਤੇ ਪੱਤਰਕਾਰਾਂ ਨੇ ਇਨ੍ਹਾਂ ਔਕੜਾਂ ਦਾ ਡਟ ਕੇ ਟਾਕਰਾ ਕੀਤਾ ਉਨ੍ਹਾਂ ਦਾ ਹੌਸਲਾ ਤੇ ਉਪਰਾਲਾ ਪਰਸੰਸਾ ਯੋਗ ਹੈ ਅਤੇ ਸਭ ਤੋਂ ਵਧ ਉਤਸ਼ਾਹ ਪੈਦਾ ਕਰਨ ਵਾਲੀ ਗੱਲ ਹੈ ਸਮਾਚਾਰ ਪੱਤਰਾਂ ਤੇ ਰਸਾਲਿਆਂ ਦੀ ਗਿਣਤੀ ਜੋ ਪੰਜਾਬੀ ਬੇਦੀ ਵਿਚ ਨਿਕਲੇ। ਕੋਈ ਕਿੰਨਾ ਚਿਰ ਚਲਿਆ, ਇਹ ਇਕ ਵੱਖਰੀ ਗੱਲ ਹੈ। ਇਸ ਤੋਂ ਉਪਰ ਦਸੀਆਂ ਔਕੜਾਂ ਦਾ ਹੀ ਮੁੜ ਮੁੜ ਪਤਾ ਲਗਦਾ ਹੈ।

ਪੰਜਾਬੀ ਪੱਤਰਕਾਰ) ਦਾ ਲੋੜ ਤੋਂ ਵਧੇਰੇ ਪਾਰਟੀ ਬਾਜ਼ੀ ਵਿਚ ਪੈ ਜਾਣਾ ਇਸ ਦੀ ਤਰੱਕੀ ਦੇ ਰਾਹ ਵਿਚ ਦੂਜਾ ਵੱਡਾ ਰੋੜਾ ਹੈ। ਪੰਜਾਬੀ ਦਾ ਸ਼ਾਇਦ ਹੀ ਕੋਈ ਅਖ਼ਬਾਰ ਇਸ ਜਿਲ੍ਹਣ ਵਿਚੋਂ ਨਿਕਲ ਸਕਿਆ ਹੋਵੇ। ਅਸਲ ਵਿਚ ਬਹੁਤ ਸਾਰੇ ਅਖ਼ਬਾਰ ਰਾਜਸੀ ਪਾਰਟੀਆਂ ਦੇ ਆਸਰੇ ਹੀ ਸ਼ੁਰੂ ਹੋਏ। ਉਨ੍ਹਾਂ ਦਾ ਨਿਰਭਰ ਕੇਵਲ ਪਾਰਟੀ ਵਲੋਂ ਦਿੱਤੀ ਸਹਾਇਤਾ ਉਪਰ ਹੀ ਹੁੰਦਾ ਸੀ ਤੇ ਉਨ੍ਹਾਂ ਦਾ ਨਿਸ਼ਾਨਾ ਭੀ ਪਾਰਟੀ ਦੇ ਗਿਣੇ ਮਿਥੇ ਇਕ-ਪੱਖੀ ਰਾਜਸੀਆਂ ਬਰਾਦਰੀ ਆਸ਼ੇ ਦੇ ਪਰਚਾਰ ਤੋਂ ਬਿਨਾ ਹੋਰ ਕੋਈ ਨਹੀਂ ਸੀ ਹੁੰਦਾ। ਇਸ ਤਰ੍ਹਾਂ ਜਦ ਤਕ ਕਿਸੇ ਪਾਰਟੀ ਨੂੰ ਆਪਣੇ