ਪੰਨਾ:ਪੰਜਾਬੀ ਪੱਤਰ ਕਲਾ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

-ੲ-

ਲਾਭ ਹਿਤ ਅਖ਼ਬਾਰਾਂ ਦੀ ਜ਼ਰੂਰਤ ਹੁੰਦੀ ਸੀ ਜਾਂ ਜਿੱਦੋਂ ਤਕ ਉਹ ਇਸ ਨੂੰ ਮਾਇਕ ਸਹਾਇਤਾ ਦੇ ਕੇ ਸੁਰਜੀਤ ਰੱਖ ਸਕਦੀ ਸੀ, ਓਦੋਂ ਤਕ ਤਾਂ ਇਹ ਚਲਦਾ ਰਹਿੰਦਾ ਤੇ ਪਿੱਛੋਂ ਬੰਦ ਹੋ ਜਾਂਦਾ। ਕਿਸੇ ਸਾਂਝੀ ਨੀਤੀ ਜਾਂ ਸਾਂਝੇ ਉਦੇਸ਼ ਨੂੰ ਮੁਖ ਰਖ ਕੇ ਕੋਈ ਅਖ਼ਬਾਰ ਮੈਦਾਨ ਵਿਰ ਨਹੀਂ ਆਇਆ। ਇਸੇ ਲਈ ਕਿਸੇ ਅਖਬਾਰ ਨੂੰ ਸਰਬ-ਸਾਂਝਾ ਤੇ ਨਿਰਪੱਖ ਹੋਣ ਦਾ ਮਾਣ ਨਹੀਂ ਮਿਲ ਸਕਿਆ ਤੇ ਨਾ ਹੀ ਕਿਸੇ ਅਖ਼ਬਾਰ ਨੂੰ ਲੋਕਾਂ ਦਾ ਸਮੁਚਾ ਸਹਿਯੋਗ ਤੇ ਪਿਆਰ ਪਰਾਪਤ ਹੋ ਸਕਿਆ।

ਪੰਜਾਬੀ ਪੱਤਰਕਾਰਾਂ ਦਾ ਬਹੁਤਾ ਝੁਕਾਉ ਭੀ ਰਾਜਸੀ ਗੱਲਾਂ ਵਲ ਹੀ ਰਿਹਾ ਹੈ। ਉਹ ਆਪਣੇ ਕਸਬ ਨੂੰ ਆਪਣੀ ਰਾਜਸੀ ਅਭਿਲਾਖਾ ਦੀ ਪੂਰਤੀ ਇਕ ਮੁਢਲਾ ਸਾਧਨ ਸਮਝਦੇ ਰਹੇ ਹਨ। ਰਾਜਸੀ ਖੇਤਰ ਵਿਚ ਪਰਵੇਸ਼ ਕਰਨ ਲਈ ਪੱਤਰਕਾਰੀ ਇਕ ਚੰਗਾ ਸਗਨ ਤੇ ਰਸਮ ਮੰਨੀ ਜਾਂਦੀ ਰਹੀ ਹੈ। ਸਰਦਾਰ ਸਰਦੂਲ ਸਿੰਘ ਕਵੀਸ਼ਰ, ਸਰਦਾਰ ਮੰਗਲ ਸਿੰਘ, ਮਾਸਟਰ ਤਾਰਾ ਸਿੰਘ, ਗਿਆਨੀ ਗੁਰਮੁਖ ਸਿੰਘ ਮੁਸਾਫ਼ਰ,ਸਰਦਾਰ ਗੋਪਾਲ ਸਿੰਘ ਕੌਮੀ ਆਦਿ ਸਭ ਇਸੇ ਰਾਹੋਂ ਹੀ ਆਏ ਹਨ। ਇਕ ਪਿੜ ਤੋਂ ਦੂਜੇ ਵਲ ਇਹ ਸਰਲ ਟਪੂਸੀ ਪੰਜਾਬੀ ਪੱਤਰ ਕਲਾ ਲਈ ਬੜੀ ਹਾਨੀਕਾਰਕ ਸਾਬਤ ਹੋਈ ਹੈ। ਇਹੀ ਕਾਰਣ ਹੈ ਕਿ ਪੰਜਾਬੀ ਵਿਚ ਪੱਤਰਕਾਰਾਂ ਦੀ ਕੋਈ ਵਖਰੀ ਸ਼ਰੇਣੀ ਕਾਇਮ ਨਹੀਂ ਹੋਈ, ਨਾ ਹੀ ਇਸ ਕਲਾ ਨੂੰ ਕਿਸੇ ਬੋਧਿਕ ਤੇ ਪਰਭਾਵਸ਼ਾਲੀ ਹਸਤੀ ਤੋਂ ਪਰਤਿਸ਼ਟਾ ਮਿਲੀ ਹੈ।

ਪੰਜਾਬੀ ਪੱਤਰ ਕਲਾ ਨੂੰ ਇਕ ਹੋਰ ਵੱਡਾ ਘਾਟਾ ਇਹ ਰਿਹਾ ਹੈ ਕਿ ਪੰਜਾਬੀ ਛਾਪਾਖ਼ਾਨਾ ਛਪਾਈ ਦੇ ਨਵੇਂ ਵਿਗਿਆਨਕ ਤੇ ਮਕਾਨਕੀ ਢੰਗਾਂ ਨਾਲ ਕਦਮ ਮੇਲਕੇ ਨਹੀਂ ਚਲ ਸਕਿਆ। ਪੰਜਾਬੀ ਦੇ ਅਖ਼ਬਾਰ ਰਸਾਲੇ ਹੁਣ ਤਕ ਭੀ ਬੜੇ ਮੋਟੇ ਟਾਇਪ ਵਿਚ ਹੀ ਛਪਦੇ ਹਨ। ਇਕ ਸਰਸਰੀ ਨਜ਼ਰ ਫ਼ਰਮੇ ਦੀਆਂ ਅਨੇਕਾਂ ਉਣਤਾਈਆਂ ਲਭਣ ਲਈ ਕਾਫ਼ੀ ਹੈ। ਲਾਈਨੋ ਟਾਈਪ,