ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੨੩ ) ਬੈਠਕੇ ਮੂੰਹ ਢੱਕਿਆ। ਸਭਨਾਂ ਸਿਰਾਂ ਉੱਪਰ ਕੱਪੜੇ ਲੈਕੇ ਕੀਰਨੇ ਪਾਉਣੇ ਚੁੱਕ ਰੰਭੇ ( ਜੇਹਾਕੁ ਸੋਹਣੀ ਸੂਰਤਵਾਲਿਆ ਤੈ ਨੂੰ ਹਾਇ। ਬੇ ਤੇਰੇ ਰੋਂਦੇ ਮਾਪੇ ਤੈ ਨੂੰ ਹਾਇ ਨੀ ਤੈਂ ਨੂੰ ਵਾਰਾਂ ਮੌਤੇ ਤੈਂ ਨੂੰ ਪਾਇ।)

ਉਸ ਬਾਲ ਦੇ ਕੀਰਨੇ ਪਾਕੇ ਫੇਰ ਆਪਣੇ ਮੁਰਦਿਆਂ ਨੂੰ ਚੇਤੇ ਕਰਕੇ ਕੀਰਨੇ ਪਾਉਣ ਲੱਗੀਆਂ ਜੇਹਾਕ ਕਿਸੇ ਨੇ ਆਪਣੀ ਮਰੀ ਹੋਈ ਨੂੰਹ ਅਤੇ ਕਿਸੇ ਨੈ ਧੀ ਨੂੰ ਚੇਤੇ ਕਰਕੇ ਉਸੇ ਵੇਲੇ ਅਜਿਹੇ ਕੀਰਨੇ ਪਾਏ। ( ਨੀ ਤੇਰੀ ਭਰੀ ਜੁਆਨੀ ਤੈਂ ਨੂੰ ਹਾਇ । ਨੀ ਰੋਂਦੇ ਗੱਭਰੂ ਵਾਲੀਏ ਤੈਂ ਨੂੰ ਹਾਇ। ਪੱਥਰ ਤੇਰੇ ਨੈਨ ਗੁਲਾਬੀ ਤੈਂ ਨੂੰ ਹਾਇ। ਹਾਇ ਧੀਏ ਤੇਰੇ ਖਾਣੇ ਪਹਿਨਣੇ ਦੇ ਦਿਨ ਸਾਨ ਧੀਏ ਤੇਰੇ ਊਈ॥)

ਕਿਸੇ ਆਪਣੇ ਪਿਉ ਅਤੇ ਭਿਰਾਉ ਦੇ ਕੀਰਨੇ ਪਾਏ। ਗੱਲ ਕਾਹਦੀ ਬਾਲ ਅਤੇ ਜੁਆਨ ਅਤੇ ਬੱਚਿਆਂ ਦੇ ਕੀਰਨੇ ਪਾਕੇ ਦੀ ਮੁੰਡੇ ਨੂੰ ਦੱਬਣ ਲੈ ਟੁਰੇ ॥ ਜਾਂ ਘਰ ਹਟਕੇ ਆਏ ਤਾਂ ਸੁਣਿਆ ਕਿ ਆਲੂਵਾਲਿਆਂ ਦੇ ਕਟੜੇ ਹਜਾਰੀਸਾਹ ਸਰਾਫ ਦਾ ਪੁੱਤਰ ਜੋ ਹੁਣੇ ਮੁਕਲਾਵਾ ਲਿਆਇਆ ਸਾ ਮਰ ਗਿਆ। ਜਿਨਾਂ ਤ੍ਰੀਮਤਾਂ ਦਾ ਕੁਝ ਨੇੜ ਸਾ ਉਨਾਂ ਦੇ ਘਰ ਜਾ ਕੱਠੀਆਂ ਹੋਈਆਂ ਅਤੇ ਨੈਣ ਆਕੇ ਖੜਾ ਸਿਆਪਾ ਕਰਾਉਣ ਲੱਗੀ ਜਿਹਾਕੁ ( ਹੈ ਚੰਨਣ ਵਰਗੀ ਦੇਹੀ ਸ਼ੇਰ ਜੁਆਨ ਨੂੰ ਹੈ ਹੈ ) ਜਾਂ ਨੈਣ ਤੁਕ ਪੂਰੀ ਕਰ ਚੁਕਦੀ ਤਾਂ ਸ਼ੇਰ ਜੁਆਨ ਨੂੰ ਹੈ ਹੈ ਇਤਨਾ ਟੱਪਾ ਸਭੋ ਤ੍ਰੀਮਤਾਂ ਇੱਕ ਵਾਰ ਬੋਲ ਉਠਦੀਆਂ ਸਨ। ਅਰ ਉਸ ਕਾਹੀਯੇ ਦੀ ਮੌਤ ਦਾ ਸਿਆਪਾ ਵੇਖਕੇ ਕੰਧਾਂ ਬੀ ਰੋਂਦੀਆਂ ਜਾਪਦੀਆਂ ਸਨ।